ਭਿਖੇ ਕੇ

Of Bhikhaa:

ਸਵੱਯੇ ਭਿੱਖੇ ਭੱਟ ਦੇ।

ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ

In deep meditation, and the spiritual wisdom of the Guru, one's essence merges with the essence of reality.

ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ। ਤਤ ਸਿਉ = ਪਰਮਾਤਮਾ ਨਾਲ (ਜੋ ਸਭਨਾਂ ਦਾ ਮੂਲ ਹੈ)। ਤਤੁ = ਆਤਮਾ ਨੂੰ। ਗੁਰੁ = ਗੁਰ (ਅਮਰਦਾਸ ਜੀ)।

ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ

In truth, the True Lord is recognized and realized, when one is lovingly attuned to Him, with one-pointed consciousness.

ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ। ਸਚਿ = ਸਚ ਵਿਚ, ਸਦਾ-ਥਿਰ ਅਕਾਲ ਪੁਰਖ ਵਿਚ (ਜੁੜਨ ਕਰ ਕੇ)। ਸਚੁ = ਸਦਾ-ਥਿਰ ਵਾਲਾ ਅਕਾਲ ਪੁਰਖ-ਰੂਪ। ਇਕ ਚਿਤਹਿ = ਇਕਾਗ੍ਰ ਮਨ ਹੋ ਕੇ।

ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਧਾਵੈ

Lust and anger are brought under control, when the breath does not fly around, wandering restlessly.

ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ। ਪਵਣੁ = ਚੰਚਲ ਮਨ। ਉਡੰਤ = ਭਟਕਦਾ। ਧਾਵੈ = ਦੌੜਦਾ।

ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ

Dwelling in the land of the Formless Lord, realizing the Hukam of His Command, His contemplative wisdom is attained.

(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ। ਦੇਸਿ = ਦੇਸ ਵਿਚ। ਬੁਝਿ = ਸਮਝ ਕੇ, ਪਛਾਣ ਕੇ। ਬੀਚਾਰੁ = ਗਿਆਨੁ।

ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ

In this Dark Age of Kali Yuga, the Guru is the Form of the Creator, the Primal Lord God; he alone knows, who has tried it.

ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ। ਕਲਿ ਮਾਹਿ = ਕਲਜੁਗ ਵਿਚ। ਸੋ = ਉਹ ਅਕਾਲ ਪੁਰਖ। ਜਿਨਿ = ਜਿਸ (ਅਕਾਲ ਪੁਰਖ) ਨੇ। ਕਿਛੁ = ਇਹ ਅਲੱਖ ਕੌਤਕ (ਭਾਵ, ਇਹੋ ਜਿਹੇ ਗੁਰੂ ਨੂੰ ਸੰਸਾਰ ਤੇ ਘੱਲਣ ਦਾ ਕੌਤਕ)।

ਗੁਰੁ ਮਿਲੵਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥

So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||

ਭਿੱਖਾ ਕਵੀ ਆਖਦਾ ਹੈ ਕਿ ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ ॥੧॥੧੯॥ ਸੋਇ = ਉਹ (ਗੁਰੂ ਅਮਰਦਾਸ)। ਦੀਅਉ = ਦਿੱਤਾ ਹੈ। ਸਹਜ = ਆਤਮਕ ਅਡੋਲਤਾ, ਪੂਰਨ ਖਿੜਾਉ ॥੧॥੧੯॥