ਕਬੀਰ ਮੇਰੀ ਬੁਧਿ ਕਉ ਜਮੁ ਕਰੈ ਤਿਸਕਾਰ

Kabeer, the Messenger of Death shall not compromise my understanding.

ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ, ਬੁਧਿ = ਅਕਲ। ਕਉ = ਨੂੰ। ਤਿਸਕਾਰ = ਤ੍ਰਿਸਕਾਰ, ਨਿਰਾਦਰੀ, ਹੱਤਕ।

ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥

I have meditated on the Lord, the Cherisher, who created this Messenger of Death. ||140||

ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥ ਜਿਨਿ = ਜਿਸ (ਪਰਵਿਦਗਾਰ) ਨੇ, ਜਿਸ ਪਾਲਣਹਾਰ ਪ੍ਰਭੂ ਨੇ। ਜਮੂਆ = ਗਰੀਬ ਜਿਹਾ ਜਮ, ਵਿਚਾਰਾ ਜਮ (ਨੋਟ: ਜਿਸ 'ਜਮ' ਤੋਂ ਦੁਨੀਆ ਥਰ-ਥਰ ਕੰਬਦੀ ਹੈ, ਭਗਤੀ ਕਰਨ ਵਾਲੇ ਨੂੰ ਉਹ ਭੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਇਕ ਸਾਧਾਰਨ ਜਿਹਾ ਜੀਵ ਜਾਪਦਾ ਹੈ, ਉਸ ਪਾਸੋਂ ਉਹ ਰਤਾ ਭਰ ਭੀ ਨਹੀਂ ਡਰਦੇ)। ਸੁ = ਉਸ (ਪਰਮਾਤਮਾ) ਨੂੰ ॥੧੪੦॥