ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ

Kabeer, I have seen a person, who is as shiny as washed wax.

ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ। ਐਸਾ ਜੰਤੁ = ਅਜੇਹਾ ਮਨੁੱਖ ਜਿਸ ਨੇ 'ਰਾਮੁ ਨ ਚੇਤਿਓ'। ਧੋਈ ਲਾਖ = ਧੋਤੀ ਹੋਈ ਲਾਖ (ਜੋ ਬੜੀ ਚਮਕਦੀ ਹੈ)।

ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥

He seems very clever and very virtuous, but in reality, he is without understanding, and corrupt. ||139||

ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥ ਚੰਚਲੁ = ਚਾਲਾਕ, ਚੁਸਤ। ਬਹੁ ਗੁਨਾ = ਬਹੁਤ ਹੀ ਵਧੀਕ। ਮਤਿ ਹੀਨਾ = ਅਕਲ ਤੋਂ ਸੱਖਣਾ। ਨਾਪਾਕ = ਨਾ-ਪਾਕ, ਅਪਵਿਤ੍ਰ, ਗੰਦੇ ਜੀਵਨ ਵਾਲਾ ॥੧੩੯॥