ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ

Kabeer, that which you have to do tomorrow - do it today instead; and that which you have to do now - do it immediately!

(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ) ਕਲਿ = ਭਲਕੇ, ਜੋ ਦਿਨ ਭਲਕੇ ਆਉਣਾ ਹੈ। ਅਬਹਿ = ਹੁਣੇ ਹੀ। ਸੁਇ ਤਾਲ = ਉਸੇ ਖਿਨ।

ਪਾਛੈ ਕਛੂ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥

Later on, you will not be able to do anything, when death hangs over your head. ||138||

ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥ ਜਉ = ਜਦੋਂ। ਕਾਲੁ = ਮੌਤ। ਪਾਛੈ = ਭਗਤੀ ਕਰਨ ਦਾ ਮੌਕਾ ਲੰਘ ਜਾਣ ਤੇ, ਅਸਲ ਸਮੇ ਤੋਂ ਪਿਛੋਂ ॥੧੩੮॥