ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
Kabeer, the paper is the prison, and the ink of rituals are the bars on the windows.
ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ। ਓਬਰੀ = ਕੈਦਖ਼ਾਨੇ ਦੀ ਕੋਠੜੀ। ਕਾਗਦ = (ਭਾਵ, ਪੰਡਤਾਂ ਦੇ) ਧਰਮ = ਸ਼ਸਤ੍ਰ। ਮਸੁ = ਸਿਆਹੀ। ਮਸੁ ਕੇ = ਸਿਆਹੀ ਨਾਲ ਲਿਖੇ ਹੋਏ। ਕਰਮ = ਕਰਮ-ਕਾਂਡ (ਦੀ ਮਰਯਾਦਾ)। ਕਪਾਟ = ਕਵਾੜ, ਪੱਕੇ ਦਰਵਾਜ਼ੇ।
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥
The stone idols have drowned the world, and the Pandits, the religious scholars, have plundered it on the way. ||137||
(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥ ਬੋਰੀ = ਡੋਬ ਦਿੱਤੀ। ਪਿਰਥਮੀ = ਧਰਤੀ, ਧਰਤੀ ਦੇ ਲੋਕ। ਪਾੜੀ ਬਾਟ = ਰਾਹ ਭੰਨ ਲਿਆ, ਡਾਕਾ ਮਾਰ ਲਿਆ ਹੈ। ਬਾਟ = ਰਸਤਾ ॥੧੩੭॥