ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ

Kabeer, someone sets up a stone idol and all the world worships it as the Lord.

ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਪਾਹਨੁ = ਪੱਥਰ (ਦੀ ਮੂਰਤੀ)। ਕੀਆ = ਬਣਾ ਲਿਆ, ਮਿਥ ਲਿਆ।

ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥

Those who hold to this belief will be drowned in the river of darkness. ||136||

ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥ ਇਸ ਭਰਵਾਸੇ = ਇਸ ਯਕੀਨ ਵਿਚ (ਕਿ ਇਹ ਪਰਮਾਤਮਾ ਹੈ)। ਬੂਡੇ = ਡੁੱਬ ਗਏ। ਕਾਲੀ ਧਾਰ = ਡੂੰਘੇ ਪਾਣੀ ਵਿਚ (ਨੋਟ: ਸਮੁੰਦਰ ਦਾ ਪਾਣੀ ਜਿਉਂ ਜਿਉਂ ਵਧੀਕ ਡੂੰਘਾ ਹੁੰਦਾ ਜਾਏ, ਉਸ ਦਾ ਰੰਗ ਵਧੀਕ ਕਾਲਾ ਦਿੱਸੇਗਾ) ॥੧੩੬॥