ਦੂਤੋ ਬਾਚ

ਦੂਤ ਨੇ ਕਿਹਾ:

ਭੁਜੰਗ ਛੰਦ

Bhujang Chhand

ਭੁਜੰਗ ਛੰਦ:

ਸੁਨੋ ਰਾਜ ਕਹਾ ਨਾਰਿ ਕਾਮਾ ਬਿਚਾਰੀ

(The emissary,) ‘Listen Raja, what magnificence is there in Kaamkandla,

ਹੇ ਰਾਜਨ! ਸੁਣੋ, ਇਹ ਕਾਮਕੰਦਲਾ ਨਾਰੀ ਵਿਚਾਰੀ ਕੀ ਹੈ।

ਕਹਾ ਗਾਠਿ ਬਾਧੀ ਤੁਮੈ ਜਾਨਿ ਪ︀ਯਾਰੀ

‘That you are protecting her tied to your own self,

(ਇਸ ਨੂੰ) ਤੁਸੀਂ ਕਿਉਂ ਗੰਢ ਬੰਨ੍ਹ ਕੇ ਜਾਨ ਤੋਂ ਪਿਆਰੀ ਕਰ ਕੇ ਰਖਿਆ ਹੈ।

ਕਹੀ ਮਾਨਿ ਮੇਰੀ ਕਹਾ ਨਾਹਿ ਭਾਖੋ

‘Beeding to my advice, don’t keep her with you,

ਮੇਰਾ ਕਿਹਾ ਮੰਨੋ, (ਜੋ ਮੈਨੂੰ) ਰਾਜੇ ਨੇ ਕਿਹਾ ਹੈ, ਉਹੀ ਕਹਿ ਰਿਹਾ ਹਾਂ।

ਇਨੈ ਦੈ ਮਿਲੌ ਤਾਹਿ ਕੌ ਗਰਬ ਰਾਖੋ ॥੪੪॥

‘And by sending her away, protect your honour.(44)

ਇਸ ਨੂੰ ਦੇ ਕੇ (ਰਾਜੇ ਨੂੰ ਮਿਲੋ) ਅਤੇ ਉਸ ਦਾ ਮਾਣ ਰਖ ਲਵੋ ॥੪੪॥

ਹਠੀ ਹੈ ਹਮਾਰੀ ਸੁ ਤੁਮਹੂੰ ਪਛਾਨੋ

ਸਾਡੀ ਸੈਨਾ ਹਠੀ ਹੈ, ਤੁਸੀਂ ਉਸ ਨੂੰ ਪਛਾਣੋ।

ਦਿਸਾ ਚਾਰਿ ਜਾ ਕੀ ਸਦਾ ਲੋਹ ਮਾਨੋ

‘We persist and you must recognise, as our potency is known in all the four directions (of the world).’

ਜਿਸ ਦਾ ਲੋਹਾ ਚਾਰੇ ਦਿਸ਼ਾਵਾਂ ਮੰਨਦੀਆਂ ਹਨ।

ਬਲੀ ਦੇਵ ਆਦੇਵ ਜਾ ਕੌ ਬਖਾਨੈ

ਜਿਸ ਨੂੰ ਦੇਵਤੇ ਅਤੇ ਦੈਂਤ ਬਲਵਾਨ ਕਹਿੰਦੇ ਹਨ।

ਕਹਾ ਰੋਕ ਤੂ ਤੌਨ ਸੋ ਜੁਧੁ ਠਾਨੈ ॥੪੫॥

ਤੁਸੀਂ (ਉਸ ਨੂੰ) ਕਿਉਂ ਰੋਕ ਕੇ ਉਸ ਨਾਲ ਯੁੱਧ ਕਰਨਾ ਚਾਹੁੰਦੇ ਹੋ ॥੪੫॥

ਬਜੀ ਦੁੰਦਭੀ ਦੀਹ ਦਰਬਾਰ ਭਾਰੇ

ਜਦੋਂ ਦੂਤ ਨੇ ਇਸ ਤਰ੍ਹਾਂ ਦੇ ਚੋਭ ਵਾਲੇ ਬੋਲ ਕਹੇ

ਜਬੈ ਦੂਤ ਕਟੁ ਬੈਨ ਐਸੇ ਉਚਾਰੇ

The drums started to beat war cries when the emissary spoke harshly.

ਤਾਂ ਦਰਬਾਰ ਵਿਚ ਵੱਡੇ ਭਿਆਨਕ ਨਗਾਰੇ ਵਜੇ। (ਕਾਮਸੈਨ ਰਾਜੇ ਨੇ) ਕਿਹਾ,

ਹਠਿਯੋ ਬੀਰ ਹਾਠੌ ਕਹਿਯੋ ਜੁਧ ਮੰਡੋ

The obstinate Raja pronounced the declaration of war and

ਹੇ ਹਠੀ ਬੀਰੋ! ਯੁੱਧ ਕਰੋ।

ਕਹਾ ਬਿਕ੍ਰਮਾ ਕਾਲ ਕੋ ਖੰਡ ਖੰਡੋ ॥੪੬॥

Determined to cut Bikrim into pieces.(46)

ਬਿਕ੍ਰਮਾਜੀਤ ਕੌਣ ਵਿਚਾਰਾ ਹੈ, ਕਾਲ ਦੇ ਵੀ ਟੋਟੇ ਟੋਟੇ ਕਰ ਦਿਓ ॥੪੬॥

ਚੜਿਯੋ ਲੈ ਅਨੀ ਕੋ ਬਲੀ ਬੀਰ ਭਾਰੇ

ਉਹ ਬਹੁਤ ਤਕੜੇ ਸੂਰਮਿਆਂ ਵਾਲੀ ਸੈਨਾ ਨੂੰ ਲੈ ਕੇ ਚੜ੍ਹ ਪਿਆ,

ਖੰਡੇਲੇ ਬਘੇਲੇ ਪੰਧੇਰੇ ਪਵਾਰੇ

Taking with him the brave Khandelas, Baghelas and Pandheras, he raided,

(ਜਿਸ ਵਿਚ) ਖੰਡੇਲ, ਬਘੇਲ, ਪੰਧੇਰ, ਪਵਾਰ,

ਗਹਰਵਾਰ ਚੌਹਾਨ ਗਹਲੌਤ ਦੌਰੈ

ਗਹਰਵਾਰ, ਚੌਹਾਨ, ਗਹਲੌਤ ਆਦਿ ਮਹਾਨ ਯੋਧੇ (ਸ਼ਾਮਲ ਸਨ)

ਮਹਾ ਜੰਗ ਜੋਧਾ ਜਿਤੇ ਨਾਹਿ ਔਰੈ ॥੪੭॥

And he had in his army Raharwars, Chohans and Ghalauts, who had taken part in great fighting.(47)

ਜੋ ਹੋਰਨਾਂ ਤੋਂ ਜਿਤੇ ਨਹੀਂ ਜਾ ਸਕਦੇ ਸਨ ॥੪੭॥

ਸੁਨ︀ਯੋ ਬਿਕ੍ਰਮਾ ਬੀਰ ਸਭ ਹੀ ਬੁਲਾਏ

(ਜਦੋਂ) ਬਿਕ੍ਰਮਾਜੀਤ ਨੇ ਸੁਣਿਆ ਤਾਂ ਉਸ ਨੇ ਸਾਰੇ ਯੋਧੇ ਬੁਲਾ ਲਏ।

ਠਟੇ ਠਾਟ ਗਾੜੇ ਚਲੇ ਖੇਤ ਆਏ

When jikrim heard the news, he collected all the intrepid ones.

ਉਹ ਸਾਰੇ ਰਣ-ਭੂਮੀ ਵਿਚ ਆ ਕੇ ਦ੍ਰਿੜ੍ਹਤਾ ਨਾਲ ਡਟ ਗਏ।

ਦੁਹੂੰ ਓਰ ਤੇ ਸੂਰ ਸੈਨਾ ਉਮੰਗੈ

They both fought valiantly,

ਦੋਹਾਂ ਪਾਸਿਆਂ ਦੇ ਸੂਰਮਿਆਂ ਵਿਚ ਬਹੁਤ ਉਮੰਗਾਂ ਸਨ।

ਮਿਲੇ ਜਾਇ ਜਮੁਨਾ ਮਨੌ ਧਾਇ ਗੰਗੈ ॥੪੮॥

And amalgamated like river Jamuna and Gang.(48)

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਜਮਨਾ ਭਜ ਕੇ ਗੰਗਾ ਨੂੰ ਮਿਲਦੀ ਹੋਵੇ ॥੪੮॥

ਕਿਤੇ ਬੀਰ ਕਰਵਾਰਿ ਕਾਢੈ ਚਲਾਵੈ

ਕਿਤੇ ਯੋਧੇ ਤਲਵਾਰਾਂ ਕਢ ਕੇ ਚਲਾ ਰਹੇ ਹਨ।

ਕਿਤੇ ਚਰਮ ਪੈ ਘਾਇ ਤਾ ਕੋ ਬਚਾਵੈ

ਕਿਤੇ ਢਾਲਾਂ ਉਤੇ ਉਨ੍ਹਾਂ ਦੇ ਵਾਰ ਬਚਾਉਂਦੇ ਹਨ।

ਕਿਤੋ ਬਰਮ ਪੈ ਚਰਮ ਰੁਪਿ ਗਰਮ ਝਾਰੈ

ਕਿਤੇ ਕਵਚਾਂ ਅਤੇ ਢਾਲਾਂ ਉਤੇ ਵਜ ਕੇ ਤਪਸ਼ ਪੈਦਾ ਕਰਦੀਆਂ ਹਨ।

ਉਠੈ ਨਾਦ ਭਾਰੇ ਛੁਟੈ ਚਿੰਨਗਾਰੈ ॥੪੯॥

(ਉਨ੍ਹਾਂ ਤੋਂ) ਭਾਰੀ ਨਾਦ ਉਠਦੇ ਹਨ ਅਤੇ ਚਿੰਗਾਰੀਆਂ ਨਿਕਲ ਰਹੀਆਂ ਹਨ ॥੪੯॥

ਕਿਤੇ ਗੋਫਨੈ ਗੁਰਜ ਗੋਲਾ ਚਲਾਵੈ

ਕਿਤੇ ਘੁਮਾਣੀਆਂ, ਗ਼ਰਜ ਅਤੇ ਗੋਲੇ ਚਲਾਉਂਦੇ ਹਨ

ਕਿਤੇ ਅਰਧ ਚੰਦ੍ਰਾਦਿ ਬਾਨਾ ਬਜਾਵੈ

ਅਤੇ ਕਿਤੇ ਅਰਧ ਚੰਦ੍ਰਮਾ ਦੇ ਰੂਪ ਵਾਲੇ ਬਾਣ ਛੁਟ ਰਹੇ ਹਨ।

ਕਿਤੇ ਸੂਲ ਸੈਥੀ ਸੂਆ ਹਾਥ ਲੈ ਕੈ

ਕਿਤੇ ਸੂਲ, ਸੈਹਥੀ ਅਤੇ ਸੂਆ ਹੱਥ ਵਿਚ ਲੈ ਕੇ

ਮੰਡੇ ਆਨਿ ਜੋਧਾ ਮਹਾ ਕੋਪ ਹ੍ਵੈ ਕੈ ॥੫੦॥

ਸ਼ੂਰਵੀਰ ਕ੍ਰੋਧਵਾਨ ਹੋ ਕੇ ਭਿਆਨਕ ਯੁੱਧ ਮਚਾ ਰਹੇ ਹਨ ॥੫੦॥

ਫਰੀ ਧੋਪ ਖਾਡੇ ਲਏ ਫਾਸ ਐਸੀ

ਖੰਡੇ ਅਤੇ ਤਲਵਾਰਾਂ ਫੜੀਆਂ ਹੋਈਆਂ ਸਨ ਅਤੇ ਫਾਂਸ (ਫਾਹੀ) ਇਸ ਤਰ੍ਹਾਂ ਦੀ ਲਈ ਹੋਈ ਸੀ

ਮਨੌ ਨਾਰਿ ਕੇ ਸਾਹੁ ਕੀ ਜੁਲਫ ਜੈਸੀ

ਮਾਨੋ ਬਾਦਸ਼ਾਹ ਦੀ ਨਾਰ ਦੀ ਜ਼ੁਲਫ਼ ਵਰਗੀ (ਕੁੰਡਲਦਾਰ) ਹੋਵੇ।

ਕਰੀ ਮਤ ਕੀ ਭਾਤਿ ਮਾਰਤ ਬਿਹਾਰੈ

(ਉਹ) ਮਸਤ ਹਾਥੀ ('ਕਰੀ') ਵਾਂਗ ਮਾਰਦੇ ਫਿਰਦੇ ਸਨ

ਜਿਸੇ ਕੰਠਿ ਡਾਰੈ ਤਿਸੈ ਐਚ ਮਾਰੈ ॥੫੧॥

ਅਤੇ ਜਿਸ ਦੇ ਗਲੇ ਵਿਚ ਸੁਟਦੇ ਸਨ, ਉਸੇ ਨੂੰ ਖਿਚ ਕੇ ਮਾਰ ਦਿੰਦੇ ਸਨ ॥੫੧॥