ਚੌਪਈ

Chaupaee

ਚੌਪਈ:

ਤਬ ਲੌ ਕਹਤ ਜੁਲਾਹੋ ਐਯਹੁ

ਤਦ ਤਕ ਜੁਲਾਹਾ ਇਹ ਕਹਿੰਦਾ ਹੋਇਆ ਆ ਗਿਆ

ਲੈ ਲੈ ਆਵਹੁ ਧਰ ਧਰ ਜੈਯਹੁ

They met the weaver who was saying, ‘Bring in and put it there.’

ਕਿ 'ਲੈ ਲੈ ਆਓ ਅਤੇ ਧਰ ਧਰ ਜਾਓ'।

ਸੈਨਾ ਕੇ ਸ੍ਰਵਨਨ ਯਹ ਪਰੀ

(ਜਦੋਂ ਰਾਜੇ ਦੀ) ਸੈਨਾ ਦੇ ਕੰਨਾਂ ਵਿਚ ਇਹ (ਗੱਲ) ਪਈ,

ਪੰਦ੍ਰਹ ਸੈ ਪਨਹੀ ਤਹ ਝਰੀ ॥੭॥

When the Raja’s soldiers heard this, they gave him beating of fifteen hundred shoes,(7)

ਤਾਂ ਉਸ ਨੂੰ ਪੰਦ੍ਰਹ ਸੌ ਜੁਤੀਆਂ ਮਾਰੀਆਂ ॥੭॥

ਤਿਨ ਸੋ ਕਹਿਯੋ ਕਹੋ ਸੁ ਉਚਾਰੋ

(ਉਨ੍ਹਾਂ ਨੇ) ਉਸ ਨੂੰ ਕਿਹਾ ਜੋ (ਅਸੀਂ) ਕਹੀਏ, ਉਹ ਕਹਿ।

ਕਹਿਯੋ ਬੁਰਾ ਭਯੋ ਕਹਤ ਪਧਾਰੋ

They instructed him to repeat, ‘What a bad thing has happened.’

ਅਤੇ ਕਹਿੰਦਾ ਜਾ ਕਿ 'ਬਹੁਤ ਮਾੜਾ ਹੋਇਆ ਹੈ'।

ਭੇਦ ਅਭੇਦ ਕੀ ਬਾਤ ਜਾਨੀ

ਉਸ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।

ਜੋ ਤਿਨ ਕਹਿਯੋ ਵਹੈ ਜੜ ਮਾਨੀ ॥੮॥

He (weaver) did not grasp why had they told him to say so.(8)

ਉਨ੍ਹਾਂ ਨੇ ਜੋ ਕਿਹਾ, ਮੂਰਖ ਨੇ ਉਹੀ ਮੰਨ ਲਿਆ ॥੮॥

ਏਕ ਰਾਵ ਤਾ ਕੇ ਬਹੁ ਨਾਰੀ

ਇਕ ਰਾਜੇ ਦੀਆਂ ਬਹੁਤ ਸਾਰੀਆਂ ਇਸਤਰੀਆਂ ਸਨ,

ਪੂਤ ਹੋਤ ਤਾਹਿ ਦੁਖ ਭਾਰੀ

There was one Raja he had many wives but no son.

ਪਰ ਪੁੱਤਰ ਨਾ ਹੋਣ ਕਰ ਕੇ ਉਹ ਬਹੁਤ ਦੁਖੀ ਸੀ।

ਔਰ ਬ︀ਯਾਹਿ ਬ︀ਯਾਕੁਲ ਹ੍ਵੈ ਕੀਨੋ

ਉਸ ਨੇ ਵਿਆਕੁਲ ਹੋ ਕੇ ਹੋਰ ਵਿਆਹ ਕਰ ਲਿਆ।

ਤਾ ਕੇ ਭਵਨ ਪੂਤ ਬਿਧਿ ਦੀਨੋ ॥੯॥

He married another woman and God bestowed him with a son.(9)

ਪਰਮਾਤਮਾ ਨੇ ਉਸ ਦੇ ਘਰ ਪੁੱਤਰ ਬਖ਼ਸ਼ਿਆ ॥੯॥

ਸਭਹਿਨ ਆਨੰਦ ਚਿਤ ਬਢਾਯੋ

ਸਭ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।

ਤਬ ਲੌ ਕਹਤ ਜੁਲਾਹੋ ਆਯੋ

Every body was very happy when the weaver passed by.

ਤਦ ਤਕ ਜੁਲਾਹਾ ਕਹਿੰਦਾ ਹੋਇਆ ਆ ਗਿਆ

ਬੁਰਾ ਭਯੋ ਕਹਿ ਊਚ ਪੁਕਾਰਿਯੋ

ਅਤੇ 'ਬੁਰਾ ਹੋਇਆ' ਕਹਿ ਕੇ ਉਚੇ ਸੁਰ ਵਿਚ ਪੁਕਾਰਿਆ।

ਸੁਨ︀ਯੋ ਜਾਹਿ ਪਨਹਿਨ ਤਿਨ ਮਾਰਿਯੋ ॥੧੦॥

‘What a bad thing has happened’, he said, and he was given beating by the Raja.(10)

ਜਿਸ ਨੇ ਸੁਣਿਆ, ਉਸ ਨੂੰ ਜੁਤੀਆਂ ਮਾਰੀਆਂ ॥੧੦॥