ਚੋਰਨ ਬਾਚ

Thieve’s Instruction

ਚੋਰਾਂ ਨੇ ਕਿਹਾ:

ਦੋਹਰਾ

Dohira

ਦੋਹਰਾ:

ਲੈ ਆਵਹੁ ਧਰਿ ਜਾਇਯਹੁ ਯੌ ਕਹਿ ਕਰੌ ਪਯਾਨ

‘Say, “Bring in here, leave and go away.”

'ਲੈ ਆਓ ਅਤੇ ਧਰ ਜਾਓ' ਇਸ ਤਰ੍ਹਾਂ ਕਹਿੰਦੇ ਹੋਇਆਂ ਜਾਓ।

ਜੋ ਉਹਿ ਭਾਤਿ ਬਖਾਨਿਹੋ ਹਨਿਹੈ ਤੁਹਿ ਤਨ ਬਾਨ ॥੪॥

“If you speak otherwise, we will kill you.”(4)

ਜੇ ਉਸ ਤਰ੍ਹਾਂ (ਪਹਿਲਾਂ ਵਾਂਗ) ਕਿਹਾ ਤਾਂ ਤੈਨੂੰ ਬਾਣ ਮਾਰ ਕੇ ਮਾਰ ਦਿਆਂਗੇ ॥੪॥

ਜਬ ਚੋਰਨ ਐਸੇ ਕਹਿਯੋ ਤਬ ਤਾ ਤੇ ਡਰ ਪਾਇ

When afraid of thieves he walked asserting,

ਜਦ ਚੋਰਾਂ ਨੇ ਇਸ ਤਰ੍ਹਾਂ ਕਿਹਾ ਤਾਂ ਉਨ੍ਹਾਂ ਤੋਂ ਡਰਦਿਆਂ

ਲੈ ਆਵਹੁ ਧਰਿ ਜਾਇਯਹੁ ਯੌ ਮਗੁ ਕਹਤੌ ਜਾਇ ॥੫॥

‘Bring it here, leave it and go away.’(5)

'ਲੈ ਆਓ ਅਤੇ ਧਰ ਜਾਓ' ਇਹ ਕਹਿੰਦਾ ਹੋਇਆ ਰਸਤੇ ਤੇ ਤੁਰਦਾ ਗਿਆ ॥੫॥

ਚਾਰ ਪੁਤ੍ਰ ਪਾਤਿਸਾਹ ਕੇ ਇਕ ਨੈ ਤਜਾ ਪਰਾਨ

A Raja had four sons. One had just breathed his last,

(ਉਧਰ) ਰਾਜੇ ਦੇ ਚਾਰ ਪੁੱਤਰਾਂ ਵਿਚੋਂ ਇਕ ਨੇ ਪ੍ਰਾਣ ਤਿਆਗ ਦਿੱਤੇ।

ਦਾਬਨ ਤਾ ਕੌ ਲੈ ਚਲੇ ਅਧਿਕ ਸੋਕ ਮਨ ਮਾਨਿ ॥੬॥

And they were taking him for burial.(6)

(ਉਹ) ਬਹੁਤ ਦੁਖੀ ਹੋ ਕੇ ਉਸ ਨੂੰ ਦੱਬਣ ਲੈ ਚਲੇ ॥੬॥