ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਮੇਰੋ ਮਨੁ ਜਤ ਕਤ ਤੁਝਹਿ ਸਮੑਾਰੈ ॥
My mind contemplates You, O Lord, all the time.
ਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਤੁਝਹਿ = ਤੈਨੂੰ ਹੀ। ਸਮ੍ਹ੍ਹਾਰੈ = ਯਾਦ ਕਰਦਾ ਹੈ।
ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥
I am Your meek and helpless child; You are God my Father. As You know me, You save me. ||1||Pause||
ਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥ ਦੀਨ = ਗਰੀਬ। ਪ੍ਰਭ = ਹੇ ਪ੍ਰਭੂ! ਜਿਉ ਜਾਨਹਿ = ਜਿਵੇਂ ਤੂੰ ਜਾਣਦਾ ਹੈਂ। ਪਾਰੈ = ਪਾਰ ਉਤਾਰ ॥੧॥ ਰਹਾਉ ॥
ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥
When I am hungry, I ask for food; when I am full, I am totally at peace.
ਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ)। ਮਾਂਗੈ = (ਬਾਲਕ) ਮੰਗਦਾ ਹੈ। ਅਘਾਏ = (ਜਦੋਂ) ਰੱਜ ਜਾਂਦਾ ਹੈ। ਸਘਾਰੈ = ਸਗਲੇ, ਸਾਰੇ।
ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥
When I dwell with You, I am free of disease; if I become separated from You, I turn to dust. ||1||
(ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ ॥੧॥ ਤੁਮ ਸੰਗਿ = ਤੇਰੇ ਨਾਲ। ਛੁਟਕਤ = (ਤੈਥੋਂ) ਵਿਛੁੜਿਆ ਹੋਇਆ। ਰਵਾਰੈ = ਧੂੜ, ਮਿੱਟੀ ॥੧॥
ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥
What power does the slave of Your slave have, O Establisher and Disestablisher?
ਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ। ਬਸੇਰੋ = ਵੱਸ, ਜ਼ੋਰ। ਕੋ = ਦਾ। ਥਾਪਿ = ਥਾਪ ਕੇ, ਪੈਦਾ ਕਰ ਕੇ। ਉਥਾਪਨਹਾਰੈ = ਨਾਸ ਕਰਨ ਵਾਲਾ ਹੈਂ।
ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥
If I do not forget the Naam, the Name of the Lord, then I die. Nanak offers this prayer. ||2||29||52||
(ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ- ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ ॥੨॥੨੯॥੫੨॥ ਪਾਈਐ = ਹਾਸਲ ਕਰੀਦਾ ਹੈ। ਬਿਨਤੀ ਸਾਰੈ = ਬੇਨਤੀ ਕਰਦਾ ਹੈ ॥੨॥੨੯॥੫੨॥