ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਮਨ ਤੇ ਭੈ ਭਉ ਦੂਰਿ ਪਰਾਇਓ ॥
I have shaken off fear and dread from my mind.
ਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ, ਤੇ = ਤੋਂ। ਭੈ ਭਉ = ਡਰਾਂ ਦਾ ਡਰ, ਦੁਨੀਆ ਦੇ ਡਰਾਂ ਦਾ ਸਹਿਮ। ਦੂਰਿ ਪਰਾਇਓ = ਦੂਰ ਚਲਾ ਗਿਆ।
ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥
With intuitive ease, peace and poise, I sing the Glorious Praises of my Kind, Sweet, Darling Beloved. ||1||Pause||
(ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ ॥੧॥ ਰਹਾਉ ॥ ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਲਾਡਿਲੇ ਗੁਨ = ਪਿਆਰੇ ਦੇ ਗੁਣ ॥੧॥ ਰਹਾਉ ॥
ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥
Practicing the Guru's Word, by His Grace, I do not wander anywhere anymore.
ਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ। ਕਮਾਤ = ਕਮਾਂਦਿਆਂ। ਕ੍ਰਿਪਾ ਤੇ = (ਉਸ ਦੀ) ਮਿਹਰ ਨਾਲ। ਬਹੁਰਿ = ਮੁੜ। ਕਤਹੂ = ਹੋਰ ਕਿਤੇ ਭੀ। ਨ ਧਾਇਓ = ਨਹੀਂ ਭਟਕਦਾ।
ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥
The illusion has been dispelled; I am in Samaadhi, Sukh-aasan, the position of peace. I have found the Lord, the Lover of His devotees, within the home of my own heart. ||1||
(ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ ॥੧॥ ਉਪਾਧਿ = ਵਿਕਾਰ। ਆਸਨ = ਟਿਕਾਉ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਗ੍ਰਿਹਿ = ਹਿਰਦੇ-ਘਰ ਵਿਚ ॥੧॥
ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥
| The Sound-current of the Naad, playful joys and pleasures - I am intuitively, easily absorbed into the Celestial Lord.
(ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ,-(ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ, ਨਾਦ = ਰਾਗ। ਬਿਨੋਦ = ਕੌਤਕ-ਤਮਾਸ਼ੇ। ਕੋਡ = ਕ੍ਰੋੜਾਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।
ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥
He Himself is the Creator, the Cause of causes. Says Nanak, He Himself is All-in-all. ||2||30||53||
ਨਾਨਕ ਆਖਦਾ ਹੈ- (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ ॥੨॥੩੦॥੫੩॥ ਆਪੇ = ਆਪ ਹੀ। ਆਪਿ ਆਪਾਇਓ = ਆਪ ਹੀ ਆਪ ॥੨॥੩੦॥੫੩॥