ਸਵੈਯਾ

SWAYYA

ਸਵੈਯਾ:

ਰੁਦ੍ਰ ਕੀ ਦੇਖਿ ਦਸਾ ਇਹ ਭਾਤਿ ਸੁ ਆਪਹਿ ਜੁਧੁ ਕੋ ਭੂਪਤਿ ਆਯੋ

Seeing this condition of Shiva, the king came himself for fighting

ਰੁਦ੍ਰ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਕੇ, ਯੁੱਧ ਕਰਨ ਲਈ ਖ਼ੁਦ ਰਾਜਾ ਆਇਆ।

ਸ︀ਯਾਮ ਭਨੈ ਦਸ ਸੈ ਭੁਜ ਸ︀ਯਾਮ ਕੇ ਊਪਰ ਬਾਨਨ ਓਘ ਚਲਾਯੋ

He discharged showers of arrows with all his one thousand arms

(ਕਵੀ) ਸ਼ਿਆਮ ਕਹਿੰਦੇ ਹਨ, ਦਸ ਸੌ ਭੁਜਾਵਾਂ ਨਾਲ ਉਸ ਨੇ ਸ੍ਰੀ ਕ੍ਰਿਸ਼ਨ ਉਤੇ ਬਾਣਾਂ ਦੀ ਝੜੀ ਲਾ ਦਿੱਤੀ।

ਓਘ ਜੋ ਆਵਤ ਬਾਨਨ ਕੋ ਸਭ ਹੀ ਹਰਿ ਮਾਰਗ ਮੈ ਨਿਵਰਾਯੋ

Krishna intercepted the coming arrows midway, making them passive

ਬਾਣਾਂ ਦਾ ਜੋ ਝੁੰਡ (ਵੈਰੀ ਵਲੋਂ) ਆਉਂਦਾ, (ਉਸ ਨੂੰ) ਸ੍ਰੀ ਕ੍ਰਿਸ਼ਨ ਮਾਰਗ ਵਿਚ ਹੀ ਪ੍ਰਭਾਵ-ਹੀਨ ਕਰ ਦਿੰਦੇ

ਸਾਰੰਗ ਆਪੁਨ ਹਾਥ ਬਿਖੈ ਧਰਿ ਕੈ ਅਰਿ ਕੋ ਬਹੁ ਘਾਇਨ ਘਾਯੋ ॥੨੨੨੪॥

He took his bow in his hand and wounded the enemy very badly.2224.

ਅਤੇ ਸਾਰੰਗ (ਨਾਂ ਦਾ ਧਨੁਸ਼) ਆਪਣੇ ਹੱਥ ਵਿਚ ਲੈ ਕੇ (ਉਨ੍ਹਾਂ ਨੇ) ਵੈਰੀ ਨੂੰ ਬਹੁਤ ਬਾਣ ਮਾਰ ਮਾਰ ਕੇ ਘਾਇਲ ਕਰ ਦਿੱਤਾ ॥੨੨੨੪॥

ਸ੍ਰੀ ਬ੍ਰਿਜ ਨਾਇਕ ਕ੍ਰੁਧਿਤ ਹੁਇ ਅਪਨੇ ਕਰ ਮੈ ਧਨ ਸਾਰੰਗ ਲੈ ਕੈ

ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਅਤੇ ਆਪਣੇ ਹੱਥ ਵਿਚ ਸਾਰੰਗ ਧਨੁਸ਼ ਲੈ ਕੇ

ਜੁਧੁ ਮਚਾਵਤ ਭਯੋ ਦਸ ਸੈ ਭੁਜ ਸੋ ਅਤਿ ਓਜ ਅਖੰਡ ਜਨੈ ਕੈ

Getting infuriated and taking his bow and arrows in his hands, Krishna recognising the indestructible effulgence of Sahasrabahu, waged a terrible war with him

ਅਤੇ ਆਪਣਾ ਆਖੰਡ ਬਲ ਜਣਾ ਕੇ ਦਸ ਸੌ ਭੁਜਾਵਾਂ ਵਾਲੇ (ਸਹਸ੍ਰਬਾਹੂ) ਨਾਲ ਯੁੱਧ ਮਚਾਉਣਾ ਸ਼ੁਰੂ ਕਰ ਦਿੱਤਾ।

ਅਉਰ ਹਨੇ ਬਲਵੰਡ ਘਨੇ ਕਬਿ ਸ︀ਯਾਮ ਭਨੈ ਅਤਿ ਪਉਰਖ ਕੈ ਕੈ

ਕਵੀ ਸ਼ਿਆਮ ਕਹਿੰਦਾ ਹੈ, ਆਪਣੀ ਬਹਾਦਰੀ ਕਰ ਕੇ ਹੋਰ ਵੀ ਬਹੁਤ ਸਾਰੇ ਬਲਵਾਨ ਮਾਰ ਦਿੱਤੇ।

ਛੋਰਿ ਦਯੋ ਤਿਹ ਭੂਪਤਿ ਕੋ ਰਨ ਮੈ ਤਿਹ ਕੀ ਸੁ ਭੁਜਾ ਫੁਨ ਦ੍ਵੈ ਕੈ ॥੨੨੨੫॥

He killed many powerful warriors with his strength and chopped all the arms of the king except two and then released him.2225.

ਫਿਰ ਉਸ ਰਾਜੇ ਦੀਆਂ ਦੋ ਭੁਜਾਵਾਂ ਕਰ ਕੇ ਉਸ ਨੂੰ ਰਣਭੂਮੀ ਵਿਚ ਛਡ ਦਿੱਤਾ ॥੨੨੨੫॥