ਕਬਿਯੋ ਬਾਚ

Speech of the poet:

ਕਵੀ ਕਹਿੰਦਾ ਹੈ:

ਸਵੈਯਾ

SWAYYA

ਸਵੈਯਾ:

ਬਾਹ ਸਹੰਸ੍ਰ ਕਹੋ ਤੁਮ ਹੀ ਅਬ ਲਉ ਜਗ ਮੈ ਨਰ ਕਾਹੂ ਕੀ ਹੋਈ

“O Sahasrabahu! no one had been in such a pitiable plight as you till today

ਤੁਸੀਂ ਹੀ ਦਸੋ ਕਿ ਹੁਣ ਤਕ ਜਗਤ ਵਿਚ ਕਿਸੇ ਦੀਆਂ ਹਜ਼ਾਰ ਬਾਂਹਵਾਂ ਹੋਈਆਂ ਹਨ।

ਅਉਰ ਕਹੋ ਕਿਹ ਭੂਪ ਇਤੀ ਅਪਨੇ ਗ੍ਰਿਹ ਬੀਚ ਸੰਪਤਿ ਸਮੋਈ

Tell me, O king! why have you amassed so much wealth in your house?

ਹੋਰ ਦਸੋ, ਇਸ ਰਾਜੇ ਨੇ ਆਪਣੇ ਘਰ ਵਿਚ ਇਤਨੀ ਸੰਪੱਤੀ ਸਮੋਈ ਹੋਈ ਸੀ।

ਏਤੇ ਪੈ ਸੰਤ ਸੁਨੋ ਹਿਤ ਕੈ ਸਿਵ ਸੋ ਛਰੀਯਾ ਪੁਨਿ ਰਾਖਤ ਹੋਈ

ਹੇ ਸੰਤ-ਜਨੋ! ਹਿਤ ਨਾਲ ਸੁਣੋ, ਇਤਨਾ ਹੋਣ ਤੇ ਵੀ ਸ਼ਿਵ ਨਾਲ ਛਲ ਕਰਨ ਵਾਲੇ ਦੀ ਫਿਰ ਕੋਈ ਰਖਿਆ ਹੋ ਸਕੀ ਹੈ।

ਤਾ ਨ੍ਰਿਪ ਕੋ ਬਰੁ ਯਾ ਬਿਧਿ ਈਸ ਦਯੋ ਜਗਦੀਸ ਕੀਓ ਭਯੋ ਸੋਈ ॥੨੨੨੬॥

“Being in such a state, why one keeps the powerful Shiva as his protector?” Though he was surely bestowed with a boon by Shiva, but only that thing happens, which is agreeable to Lord-God.2226.

ਉਸ ਰਾਜੇ ਨੂੰ ਸ਼ਿਵ ਨੇ ਇਸ ਤਰ੍ਹਾਂ ਦਾ ਵਰ ਦਿੱਤਾ ਹੋਇਆ ਸੀ, ਪਰ ਜੋ ਪਰਮਾਤਮਾ ਨੇ ਕਰਨਾ ਸੀ, ਉਹੀ ਹੋਇਆ ॥੨੨੨੬॥