ਚੌਪਈ

CHAUPAI

ਚੌਪਈ:

ਆਦਿ ਸਬਦ ਮਾਤੰਗ ਭਣੀਜੈ

ਪਹਿਲਾਂ 'ਮਾਤੰਗ' (ਹਾਥੀ) ਸ਼ਬਦ ਕਹੋ।

ਚਾਰ ਬਾਰ ਨ੍ਰਿਪ ਪਦ ਕੋ ਦੀਜੈ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿਣੀ ਤਾ ਕੇ ਅੰਤਿ ਬਖਾਨਹੁ

'ਅਰਿਣੀ' ਉਸ ਦੇ ਅੰਤ ਵਿਚ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੫੦॥

Saying firstly the word “Maatang, add the word “nrip” four times and utter the word “arini” at the end and know all the names of Tupak.1250.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੦॥

ਆਦਿ ਗਯੰਦਨ ਸਬਦ ਉਚਰੀਐ

ਪਹਿਲਾਂ 'ਗਯੰਦਨ' ਸ਼ਬਦ ਉਚਾਰੋ।

ਚਾਰ ਬਾਰ ਨ੍ਰਿਪ ਸਬਦਹਿ ਧਰੀਐ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿਣੀ ਸਬਦ ਬਹੁਰਿ ਤਿਹ ਦਿਜੈ

ਮਗਰੋਂ 'ਅਰਿਣੀ' ਸ਼ਬਦ ਉਸ ਨਾਲ ਜੋੜੋ।

ਨਾਮ ਤੁਪਕ ਕੇ ਸਭ ਲਹਿ ਲਿਜੈ ॥੧੨੫੧॥

Saying firstly the word “Gayandan”, add the word “Nrip” four times, then the word “arinia” and know all the names of Tupak.1251.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੫੧॥

ਬਾਜ ਸਬਦ ਕੋ ਪ੍ਰਿਥਮ ਭਣੀਜੈ

ਪਹਿਲਾਂ 'ਬਾਜ' ਸ਼ਬਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਧਰੀਜੈ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਰਤੀਕੁ ਜਾਨੋ ॥੧੨੫੨॥

Sdaying the word “Baaji”, then adding the word “Nrip” four times, recognize the names of Tupak without any discrimination.1252.

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੨੫੨॥

ਬਾਹ ਸਬਦ ਕੋ ਆਦਿ ਉਚਰੀਐ

ਪਹਿਲਾਂ 'ਬਾਹ' ਸ਼ਬਦ ਨੂੰ ਉਚਾਰੋ।

ਚਾਰ ਬਾਰ ਨ੍ਰਿਪ ਸਬਦਹਿ ਧਰੀਐ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਹੀਐ ਜਿਹ ਠਾ ਤਿਹ ਠਾ ਕਹੀਐ ॥੧੨੫੩॥

Saying the word “Baahu, add the word “Nrip” four firmes and know all the names of Tupak for using them as desired.1253.

ਜਿਥੇ ਚੰਗਾ ਲਗੇ, ਉਥੇ ਬੋਲ ਲਵੋ ॥੧੨੫੩॥

ਤੁਰੰਗ ਸਬਦ ਕੋ ਆਦਿ ਉਚਾਰੋ

ਪਹਿਲਾਂ 'ਤੁਰੰਗ' ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਪਦ ਕਹੁ ਡਾਰੋ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ।

ਰੁਚੈ ਜਹਾ ਤਿਹ ਠਵਰ ਭਣੀਜੈ ॥੧੨੫੪॥

Saying firstly the word “Turang”, add the word “Nrip” four times and know all the names of Tupak for using them as desired.1254.

ਜਿਥੇ ਜੀ ਕਰੇ, ਉਥੇ ਕਹਿ ਲਵੋ ॥੧੨੫੪॥

ਹੈ ਪਦ ਮੁਖ ਤੇ ਆਦਿ ਬਖਾਨੋ

ਪਹਿਲਾਂ 'ਹੈ' (ਉੱਚਸ਼੍ਰਵਾ ਘੋੜਾ) ਪਦ ਮੁਖ ਤੋਂ ਬਖਾਨ ਕਰੋ।

ਚਾਰ ਬਾਰ ਨ੍ਰਿਪ ਸਬਦਹਿ ਠਾਨੋ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਕਬਿਤ ਕਾਬਿ ਕੇ ਮਾਝ ਭਣਿਜੈ ॥੧੨੫੫॥

Saying the word “Haya”, add the word “Nrip” four times and know all the names of Tupak.1255.

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਕਥਨ ਕਰੋ ॥੧੨੫੫॥

ਥਰੀ ਸਬਦ ਕੋ ਆਦਿ ਭਣਿਜੈ

ਪਹਿਲਾਂ 'ਥਰੀ' (ਧਰਤੀ) ਸ਼ਬਦ ਦਾ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਕਹਿਜੈ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਕਹੋ।

ਅਰਿ ਪਦ ਤਾ ਕੇ ਅੰਤਿ ਬਖਾਨੋ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੧੨੫੬॥

Saying firstly the word “Bari”, and the word “Nrip” four times and speaking the word “ari” at the end, know the names of Tupak.1256.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੫੬॥

ਦੇਵ ਸਬਦ ਕਹੁ ਆਦਿ ਬਖਾਨਹੁ

ਪਹਿਲਾਂ 'ਦੇਵ' ਸ਼ਬਦ ਨੂੰ ਕਥਨ ਕਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਠਾਨਹੁ

(ਉਸ ਵਿਚ) ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।

ਨਾਮ ਤੁਪਕ ਕੇ ਸਕਲ ਲਹਿਜੈ ॥੧੨੫੭॥

Saying the word “Dev” and adding the word “Nrip” three times, utter the word “Dhatru” and know all the names of Tupak.1257.

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੫੭॥

ਅਮਰ ਸਬਦ ਕਹੁ ਆਦਿ ਉਚਾਰਹੁ

ਪਹਿਲਾਂ 'ਅਮਰ' ਸ਼ਬਦ ਦਾ ਉਚਾਰਨ ਕਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਡਾਰਹੁ

ਫਿਰ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਲੀਜੈ

(ਫਿਰ) 'ਅਰਿ' ਸ਼ਬਦ ਸ਼ਾਮਲ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ।

ਕਬਿਤ ਕਾਬਿ ਕੇ ਭੀਤਰ ਦੀਜੈ ॥੧੨੫੮॥

Saying the word “Amar”, add the word “Nrip” three times and them adding the word “ari”, know the names of TUpak.1258.

ਇਸ ਦੀ ਵਰਤੋਂ ਕਬਿੱਤਾਂ ਅਤੇ ਕਾਵਿ ਵਿਚ ਕਰੋ ॥੧੨੫੮॥

ਨ੍ਰਿਜਰ ਸਬਦ ਕੋ ਆਦਿ ਉਚਰੀਐ

ਪਹਿਲਾਂ 'ਨ੍ਰਿਜਰ' (ਦੇਵਤਾ) ਸ਼ਬਦ ਨੂੰ ਉਚਾਰੋ।

ਨ੍ਰਿਪ ਪਦ ਤੀਨ ਬਾਰ ਪੁਨਿ ਧਰੀਐ

ਫਿਰ ਤਿੰਨ ਵਾਰ 'ਨ੍ਰਿਪ' ਪਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਜਾਨਹੁ

(ਫਿਰ) 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।

ਸੰਕ ਛਾਡਿ ਨਿਰਸੰਕ ਬਖਾਨਹੁ ॥੧੨੫੯॥

Saying the word “Nirajar”, add the word “Nrip” three times and then uttering the word “ari”, know the names of Tupak unhesitatingly.1259.

ਸ਼ੰਕਾ ਛਡ ਕੇ ਨਿਸੰਗ ਹੋ ਕੇ ਇਸ ਦਾ ਬਖਾਨ ਕਰੋ ॥੧੨੫੯॥

ਬਿਬੁਧ ਸਬਦ ਕੋ ਆਦਿ ਭਣੀਜੈ

ਪਹਿਲਾਂ 'ਬਿਬੁਧ' (ਦੇਵਤਾ) ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨ੍ਰਿਪ ਸਬਦ ਧਰੀਜੈ

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਲਹੀਅਹਿ

(ਮਗਰੋਂ) 'ਰਿਪੁ' ਸ਼ਬਦ ਕਹਿ ਕੇ ਤੁਪਕ ਦਾ ਨਾਮ ਸਮਝੋ।

ਸੰਕਾ ਤਿਆਗਿ ਸਭਾ ਮੈ ਕਹੀਅਹਿ ॥੧੨੬੦॥

Saying firstly the word “Vibuddh”, add the word “Nrip” three times and thenn adding the word “Ripu”, know the names of Tupak without any hesitation.1260.

ਸੰਕਾ ਨੂੰ ਤਿਆਗ ਕੇ ਸਭਾ ਵਿਚ ਕਹੋ ॥੧੨੬੦॥

ਸੁਰ ਪਦ ਆਦਿ ਸਬਦ ਕੋ ਧਾਰੀਐ

ਪਹਿਲਾਂ 'ਸੁਰ' ਸ਼ਬਦ ਨੂੰ ਰਖੋ।

ਤੀਨ ਬਾਰ ਨ੍ਰਿਪ ਪਦ ਕਹੁ ਡਾਰੀਐ

(ਫਿਰ) ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨੋ

ਉਸ ਦੇ ਅੰਤ ਉਤੇ 'ਅਰਿ' ਪਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੧੨੬੧॥

Saying firstly the word “Sur”, add the word “Nrip” three times and then adding the word “ari” at the end know all the names of Tupak.1261.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੧॥

ਸੁਮਨ ਸਬਦ ਕੋ ਆਦਿ ਬਖਾਨਹੁ

ਪਹਿਲਾਂ 'ਸੁਮਨ' (ਦੇਵਤਾ) ਸ਼ਬਦ ਦਾ ਕਥਨ ਕਰੋ।

ਤੀਨ ਬਾਰ ਨਾਇਕ ਪਦ ਠਾਨਹੁ

(ਫਿਰ) ਤਿੰਨ ਵਾਰ 'ਨਾਇਕ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਭਣਿਜੈ

ਉਸ ਦੇ ਅੰਤ ਉਤੇ 'ਅਰਿ' ਪਦ ਕਹੋ।

ਨਾਮ ਤੁਪਕ ਕੇ ਸਕਲ ਲਹਿਜੈ ॥੧੨੬੨॥

Saying the word “Suman”, add the word “naayak” three times and then adding the word “ari” at the end know all the names of Tupak.1262.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੨॥

ਆਦਿ ਸਬਦ ਤ੍ਰਿਦਿਵੇਸ ਬਖਾਨੋ

ਪਹਿਲਾਂ 'ਤ੍ਰਿਦਿਵੇਸ' (ਸਵਰਗ ਦਾ ਰਾਜਾ ਇੰਦਰ) ਕਥਨ ਕਰੋ।

ਤੀਨ ਬਾਰ ਨ੍ਰਿਪ ਪਦਹਿ ਪ੍ਰਮਾਨੋ

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਭਨੀਜੈ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥੧੨੬੩॥

Saying firstly the word “Tridevesh, add the word “Nrip” three times, and then uttering the word “ari” at the end, know all the names of Tupak.1263.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੩॥

ਬ੍ਰਿੰਦਾਰਕ ਸਬਦਾਦਿ ਉਚਾਰਹੁ

ਪਹਿਲਾਂ 'ਬ੍ਰਿੰਦਾਰਕ' (ਦੇਵਤਾ) ਸ਼ਬਦ ਉਚਾਰੋ।

ਤੀਨ ਬਾਰ ਨਾਇਕ ਪਦ ਡਾਰਹੁ

(ਫਿਰ) ਤਿੰਨ ਵਾਰ 'ਨਾਇਕ' ਪਦ ਜੋੜੋ।

ਅਰਿ ਪਦ ਅੰਤਿ ਤਵਨ ਕੇ ਦੀਜੋ

ਉਸ ਦੇ ਅੰਤ ਉਤੇ 'ਅਰਿ' ਪਦ ਨੂੰ ਜੋੜੋ।

ਨਾਮ ਤੁਪਕ ਕੇ ਸਭ ਲਹਿ ਲੀਜੋ ॥੧੨੬੪॥

Saying the word “Vrindraarak, add the word “naayak” three times and then adding the word “ari” at the end, know all the names of Tupak.1264.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੬੪॥

ਗਤਿ ਬਿਵਾਨ ਸਬਦਾਦਿ ਬਖਾਣਹੁ

ਪਹਿਲਾਂ 'ਗਤਿ ਬਿਵਾਨ' ਸ਼ਬਦ ਬਖਾਨ ਕਰੋ।

ਤੀਨ ਬਾਰ ਪਤਿ ਪਦਿਹਿ ਪ੍ਰਮਾਣਹੁ

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਪਦ ਅੰਤਿ ਤਵਨ ਕੇ ਕਹੀਐ

ਉਸ ਦੇ ਅੰਤ ਵਿਚ 'ਅਰਿ' ਪਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੧੨੬੫॥

Saying firstly the word “Gatibivaan”, add the word “Padihi” three times and then uttering the word “ari” at the end know all the names of Tupak.1265.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੨੬੫॥