ਅੜਿਲ

ARIL

ਅੜਿਲ:

ਅੰਮ੍ਰਿਤੇਸ ਸਬਦਾਦਿ ਉਚਾਰਨ ਕੀਜੀਐ

ਪਹਿਲਾਂ 'ਅੰਮ੍ਰਿਤੇਸ' (ਦੇਵਤਾ) ਸ਼ਬਦ ਉਚਾਰਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਦੀਜੀਐ

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਪੁਨਿ ਤਾ ਕੇ ਅੰਤਿ ਬਖਾਨੀਐ

ਅੰਤ ਉਸ ਦੇ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥੧੨੬੬॥

Saying firstly the word “Amartesh”, add the word “Pati” three times and then uttering the word “shatru” at the end and in this way, now al the names of Tupak in your mind.1266.

(ਇਸ ਨੂੰ) ਸਭ ਵਿਦਵਾਨ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੧੨੬੬॥

ਮਧੁ ਪਦ ਮੁਖ ਤੇ ਪ੍ਰਿਥਮੈ ਨੀਕੇ ਭਾਖੀਐ

ਪਹਿਲਾਂ 'ਮਧੁ' (ਅੰਮ੍ਰਿਤ) ਸ਼ਬਦ ਮੁਖ ਤੋਂ ਚੰਗੀ ਤਰ੍ਹਾਂ ਉਚਾਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਰਾਖੀਐ

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਚਤੁਰ ਪਛਾਨੀਐ

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਜਹ ਜਹ ਚਹੀਐ ਸਬਦ ਨਿਸੰਕ ਬਖਾਨੀਐ ॥੧੨੬੭॥

Saying firstly the word “Madhu”, add the word “Pati” three times and then the word “ari” and know the names of Tupak.1267.

ਜਿਥੇ ਲੋੜ ਮਨੋ, ਇਸ ਦਾ ਨਿਸੰਗ ਉਚਾਰਨ ਕਰੋ ॥੧੨੬੭॥

ਸੁਧਾ ਸਬਦ ਕੋ ਆਦਿ ਉਚਾਰਨ ਕੀਜੀਐ

ਪਹਿਲਾਂ 'ਸੁਧਾ' ਸ਼ਬਦ ਦਾ ਉਚਾਰਨ ਕਰੋ।

ਨ੍ਰਿਪ ਪਦ ਤਾ ਕੇ ਅੰਤਿ ਬਾਰ ਤ੍ਰੈ ਦੀਜੀਐ

(ਫਿਰ) ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਵਰਤੋ।

ਰਿਪੁ ਪਦ ਭਾਖਿ ਤੁਫੰਗ ਨਾਮ ਜੀਅ ਜਾਨੀਐ

(ਮਗਰੋਂ) ਰਿਪੁ ਪਦ ਜੋੜ ਕੇ ਮਨ ਵਿਚ ਤੁਫੰਗ ਦਾ ਨਾਮ ਜਾਣ ਲਵੋ।

ਹੋ ਸੁਕਬਿ ਚਉਪਈ ਮਾਝ ਨਿਸੰਕ ਬਖਾਨੀਐ ॥੧੨੬੮॥

Saying firstly the word “Sudhaa”, and the word “Nrip” three times at the end and then uttering the word “Ripu”, know the names of Tupak for using them unhesitatingly.1268.

(ਇਸ ਦਾ) ਸਾਰੇ ਕਵੀਓ! ਚੌਪਈ ਵਿਚ ਨਿਸੰਗ ਬਖਾਨ ਕਰੋ ॥੧੨੬੮॥

ਸਬਦ ਪਯੂਖ ਸੁ ਮੁਖ ਤੇ ਪ੍ਰਿਥਮ ਉਚਾਰੀਐ

ਪਹਿਲਾਂ 'ਪਯੂਖ' ਸ਼ਬਦ ਮੁਖ ਤੋਂ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਅੰਤਿ ਤਿਹ ਡਾਰੀਐ

(ਫਿਰ) ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਪਦ ਭਾਖਿ ਤੁਪਕ ਨਾਮ ਲਹੀਜੀਐ

(ਫਿਰ) 'ਰਿਪੁ' ਪਦ ਜੋੜ ਕੇ ਤੁਪਕ ਦੇ ਨਾਮ ਵਜੋਂ ਗ੍ਰਹਿਣ ਕਰੋ।

ਹੋ ਸੁਕਬਿ ਦੋਹਰਾ ਮਾਹਿ ਨਿਡਰ ਹੁਇ ਦੀਜੀਐ ॥੧੨੬੯॥

Saying firstly the word “Payukh”, add the word “Nrip” three times and then adding the word “Ripu”, know the names of Tupak.1269.

ਇਸ ਦਾ ਕਵੀਓ! ਨਿਡਰ ਹੋ ਕੇ ਦੋਹਰਿਆਂ ਵਿਚ ਪ੍ਰਯੋਗ ਕਰੋ ॥੧੨੬੯॥

ਅਸੁਦਾ ਸਬਦ ਸੁ ਮੁਖ ਤੇ ਆਦਿ ਉਚਾਰਿ ਕੈ

ਪਹਿਲਾਂ 'ਅਸੁਦਾ' (ਅੰਮ੍ਰਿਤ) ਸ਼ਬਦ ਨੂੰ ਮੁਖ ਤੋਂ ਉਚਾਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ

(ਫਿਰ) ਤਿੰਨ ਵਾਰ ਉਸ ਨਾਲ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਚਤੁਰ ਬਿਚਾਰੀਐ

ਫਿਰ 'ਰਿਪੁ' ਕਹਿ ਕੇ ਤੁਪਕ ਦਾ ਨਾਮ ਵਿਚਾਰੋ।

ਹੋ ਛੰਦ ਸੋਰਠਾ ਮਾਹਿ ਨਿਸੰਕ ਉਚਾਰੀਐ ॥੧੨੭੦॥

Saying the word “Asudaa”, add the word “Nrip” three times and then the word “Ripu”, know the names of Tupak for using them in the Sorathaa stanza.1270.

(ਇਸ ਦਾ) ਛੰਦ ਅਤੇ ਸੋਰਠਾ ਵਿਚ ਨਿਸੰਗ ਉਚਾਰਨ ਕਰੋ ॥੧੨੭੦॥

ਪ੍ਰਿਥਮ ਪ੍ਰਾਣਦਾ ਪਦ ਕੋ ਸੁਕਬਿ ਬਖਾਨੀਐ

ਪਹਿਲਾਂ 'ਪ੍ਰਾਣਦਾ' (ਅੰਮ੍ਰਿਤ) ਨੂੰ ਕਵੀਓ! ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਤਵਨ ਕੇ ਠਾਨੀਐ

ਉਸ ਨਾਲ ਚਾਰ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੈ ਪਛਾਨੀਐ

(ਫਿਰ) 'ਅਰਿ' ਕਹਿ ਕੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।

ਹੋ ਸੁਧਨਿ ਸਵੈਯਾ ਭੀਤਰ ਨਿਡਰ ਬਖਾਨੀਐ ॥੧੨੭੧॥

Saying firstly the wod “Praan”, add the word “Nrip” four times and then uttering the word “ari” t the end, know the names of Tupak.1271.

(ਫਿਰ) ਸਵੈਯੇ ਵਿਚ ਨਿਡਰ ਹੋ ਕੇ ਕਹਿਣ ਦਾ ਚੇਤਾ ਰਖੋ ॥੧੨੭੧॥

ਜੀਵਦਤ ਪਦ ਪ੍ਰਿਥਮ ਉਚਾਰਨ ਕੀਜੀਐ

ਪਹਿਲਾਂ 'ਜੀਵਦਤ' (ਅੰਮ੍ਰਿਤ) ਪਦ ਦਾ ਉਚਾਰਨ ਕਰੋ।

ਚਾਰ ਬਾਰ ਨ੍ਰਿਪ ਸਬਦਹਿ ਅੰਤਿ ਭਣੀਜੀਐ

(ਉਸ ਦੇ) ਅੰਤ ਉਤੇ ਚਾਰ ਵਾਰ 'ਨ੍ਰਿਪ' ਸ਼ਬਦ ਕਥਨ ਕਰੋ।

ਅਰਿ ਕਹਿ ਨਾਮ ਤੁਪਕ ਕੇ ਹ੍ਰਿਦੇ ਪਛਾਨ ਲੈ

(ਫਿਰ) ਅਰਿ ਕਹਿ ਕੇ ਤੁਪਕ ਦਾ ਨਾਮ ਹਿਰਦੇ ਵਿਚ ਪਛਾਣ ਲਵੋ।

ਹੋ ਕਹੀ ਹਮਾਰੀ ਆਜ ਹ੍ਰਿਦੇ ਪਹਿਚਾਨ ਲੈ ॥੧੨੭੨॥

Saying firstly the word “Jeevdat, add the word “Nrip” four times and considering my words as true to-day and adding the word “ari” at the end know all the names of Tupak.1272.

ਮੇਰੀ ਕਹੀ ਗੱਲ ਅਜ ਹਿਰਦੇ ਵਿਚ ਧਾਰਨ ਕਰ ਲਵੋ ॥੧੨੭੨॥