ਚੌਪਈ

CHAUPAI

ਚੌਪਈ:

ਬਪੁਦਾ ਪਦ ਕੋ ਪ੍ਰਿਥਮ ਉਚਾਰਹੁ

ਪਹਿਲਾਂ 'ਬਪੁਦਾ' (ਅੰਮ੍ਰਿਤ) ਪਦ ਨੂੰ ਉਚਾਰੋ।

ਚਾਰ ਬਾਰ ਨਾਇਕ ਪਦ ਡਾਰਹੁ

(ਫਿਰ) ਚਾਰ ਵਾਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਕੇ ਬਹੁਰਿ ਭਣਿਜੈ

ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਸਭ ਲਹਿ ਲਿਜੈ ॥੧੨੭੩॥

Saying firstly the word “Bapudaa”, add the word “Naayak” four times and then uttering the words “Shatru” at the end know all the names of Tupak.1273.

ਸਭ (ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੧੨੭੩॥

ਬਹੁਰਿ ਦੇਹਦਾ ਸਬਦ ਬਖਾਨੋ

ਮਗਰੋਂ 'ਦੇਹਦਾ' (ਅੰਮ੍ਰਿਤ) ਸ਼ਬਦ ਕਥਨ ਕਰੋ।

ਚਾਰ ਬਾਰ ਪਤਿ ਸਬਦ ਪ੍ਰਮਾਨੋ

(ਫਿਰ) ਚਾਰ ਵਾਰ 'ਪਤਿ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਲਹੀਐ

(ਫਿਰ) 'ਅਰਿ' ਪਦ ਕਹਿ ਕੇ ਤੁਪਕ ਦਾ ਨਾਮ ਲਵੋ।

ਝੂਲਾ ਛੰਦ ਬੀਚਿ ਹਸਿ ਕਹੀਐ ॥੧੨੭੪॥

Saying the word “Dehda”, add the word “Pati” four times and then adding the word “ari” at the end, use smilingly the names of Tupak in Jhoolaa Stanza.1274.

(ਇਸ ਨੂੰ) ਝੂਲਾ ਛੰਦ ਵਿਚ ਪ੍ਰਸੰਨਤਾ ਪੂਰਵਕ ਕਹੋ ॥੧੨੭੪॥

ਪ੍ਰਾਣਦਤ ਪਦ ਪ੍ਰਿਥਮ ਭਣੀਜੈ

ਪਹਿਲਾਂ 'ਪ੍ਰਾਣਦਤ' (ਅੰਮ੍ਰਿਤ) ਸ਼ਬਦ ਨੂੰ ਕਥਨ ਕਰੋ।

ਚਾਰ ਬਾਰ ਨ੍ਰਿਪ ਸਬਦ ਧਰੀਜੈ

(ਫਿਰ) ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਪਦ ਤਾ ਕੇ ਅੰਤਿ ਬਖਾਨਹੁ

ਉਸ ਦੇ ਅੰਤ ਵਿਚ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੨੭੫॥

Saying firstly the word “Praandat”, add the word “Nrip” four times and then adding the word “ari” at the end, know all the names of Tupak.1275.

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝੋ ॥੧੨੭੫॥