ਅੜਿਲ

ARIL

ਅੜਿਲ:

ਜਰਾ ਸਬਦ ਕਹੁ ਮੁਖ ਸੋ ਆਦਿ ਬਖਾਨੀਐ

ਪਹਿਲਾਂ 'ਜਰਾ' ਸ਼ਬਦ ਨੂੰ ਮੁਖ ਤੋਂ ਕਥਨ ਕਰੋ।

ਰਿਪੁ ਕਹਿ ਨ੍ਰਿਪ ਪਦ ਬਾਰ ਚਾਰ ਫੁਨ ਠਾਨੀਐ

ਫਿਰ 'ਰਿਪੁ' ਕਹਿ ਕੇ 'ਨ੍ਰਿਪ' ਸ਼ਬਦ ਦੀ ਚਾਰ ਵਾਰ ਵਰਤੋਂ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨਿ ਕੈ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।

ਹੋ ਸਕਲ ਤੁਪਕ ਕੇ ਨਾਮ ਲੀਜੀਐ ਜਾਨਿ ਕੈ ॥੧੨੭੬॥

Uttering the word “Jaraa” form the mouth, add the word “Ripu” and then the word “Nrip” four times, then adding the word “Dhatru” at the end know the names of Tupak.1276.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੨੭੬॥

ਪ੍ਰਿਥਮ ਬ੍ਰਿਧਤਾ ਸਬਦ ਉਚਾਰਨ ਕੀਜੀਐ

ਪਹਿਲਾਂ 'ਬ੍ਰਿਧਤਾ' ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਨੀਜੀਐ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।

ਬਹੁਰਿ ਸਤ੍ਰੁ ਪਦ ਤਿਹ ਉਪਰੰਤਿ ਬਖਾਨੀਐ

ਉਸ ਦੇ ਉਪਰੰਤ 'ਸਤ੍ਰੁ' ਪਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤ ਜਾਨੀਐ ॥੧੨੭੭॥

Saying firstly the word “Vriddhatta”, add the word “Shatru” after that and also add the word “Shatru” again, then know all the names of Tupak.1277.

(ਇਸ ਨੂੰ) ਸਾਰੇ ਚਤੁਰ ਜਨ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਜਾਣੋ ॥੧੨੭੭॥