ਚੌਪਈ ॥
CHAUPAI
ਚੌਪਈ:
ਬ੍ਰਿਖਭ ਧਰਿਸਣੀ ਆਦਿ ਬਖਾਨੋ ॥
ਪਹਿਲਾਂ 'ਬ੍ਰਿਖਭ ਧਰਿਸਣੀ' (ਰਾਜੇ ਦੀ ਸੈਨਾ) (ਸ਼ਬਦ) ਦਾ ਕਥਨ ਕਰੋ।
ਅਰਿ ਪਦ ਅੰਤਿ ਤਵਨ ਕੇ ਠਾਨੋ ॥
ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।
ਨਾਮ ਤੁਪਕ ਕੇ ਸਭ ਲਹਿ ਲਿਜੈ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਸਕਲ ਸਭਾ ਤੇ ਸੁਣਤ ਭਣਿਜੈ ॥੧੧੬੩॥
Saying firstly the word “Vrashabh-Dhareeshani”, add the word “ari” at the end and know all the names of Tupak.1163.
ਸਭ ਇਸ ਨੂੰ ਨਿਸੰਗ ਹੋ ਕੇ ਸਭਾ ਵਿਚ ਕਹੋ ॥੧੧੬੩॥
ਧਾਵਲੇਸਣੀ ਆਦਿ ਬਖਾਨੋ ॥
ਪਹਿਲਾਂ 'ਧਾਵਲੇਸਣੀ' (ਸ਼ਬਦ) ਕਥਨ ਕਰੋ।
ਮਥਣੀ ਸਬਦ ਅੰਤਿ ਤਿਹ ਠਾਨੋ ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
ਨਾਮ ਤੁਪਕ ਕੇ ਸਕਲ ਪਛਾਨੀਐ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਕਲ ਬੁਧਿਜਨ ਸੁਨਤ ਬਖਾਨੀਐ ॥੧੧੬੪॥
Saying firstly the word “Dhaavleshani”, add the word “mathani” at the end and know all the names of Tupak.1164.
ਸਾਰੇ ਬੁੱਧੀਮਾਨਾਂ ਦੇ ਸੁਣਦੇ ਹੋਇਆਂ ਬਖਾਨ ਕਰੋ ॥੧੧੬੪॥