ਅੜਿਲ ॥
ARIL
ਅੜਿਲ:
ਆਦਿ ਧਵਲਇਸਣੀ ਸਬਦਾਦਿ ਬਖਾਨੀਐ ॥
ਪਹਿਲਾਂ 'ਧਵਲ ਇਸਣੀ' ਸ਼ਬਦ ਦਾ ਕਥਨ ਕਰੋ।
ਤਾ ਕੇ ਅਰਿਣੀ ਅੰਤਿ ਸਬਦ ਕੋ ਠਾਨੀਐ ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝੋ।
ਹੋ ਗੁਨੀਜਨਨ ਕੀ ਸਭਾ ਉਚਾਰਨ ਕੀਜੀਐ ॥੧੧੬੫॥
Saying firstly the word “Dhaval-ishani”, add the word “arini” at the end and know all the names of Tupak for pronouncing before the talented persons.1165.
ਇਸ ਦਾ ਗੁਣੀ-ਲੋਕਾਂ ਦੀ ਸਭਾ ਵਿਚ ਉਚਾਰਨ ਕਰੋ ॥੧੧੬੫॥
ਪ੍ਰਿਥਮ ਬ੍ਰਿਖਭਣੀਇਸਣੀ ਸਬਦ ਉਚਾਰੀਐ ॥
ਪਹਿਲਾਂ 'ਬ੍ਰਿਖਭਣੀ ਇਸਣੀ' (ਸੈਨਾ) ਸ਼ਬਦ ਦਾ ਉਚਾਰਨ ਕਰੋ।
ਮਥਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲ ਤੁਪਕ ਕੇ ਨਾਮ ਚੀਨ ਲੈ ਚਤੁਰ ਚਿਤ ॥
(ਇਸ ਨੂੰ) ਸਭ ਚਤੁਰ ਲੋਗੋ! ਤੁਪਕ ਦਾ ਨਾਮ ਸਮਝ ਲਵੋ।
ਹੋ ਕਾਬਿ ਕਥਾ ਮੈ ਦੀਜੈ ਅਉ ਭੀਤਰ ਕਬਿਤ ॥੧੧੬੬॥
Saying the word “Vrashabhani-Ishani”, add the word “mathani” at the end and know all names of Tupak in your mind1166.
ਇਸ ਨੂੰ ਕਾਵਿ ਕਥਾ ਜਾਂ ਕਬਿੱਤਾ ਵਿਚ ਵਰਤੋ ॥੧੧੬੬॥
ਗਾਵਿਸਇਸਣੀ ਸਬਦਹਿ ਆਦਿ ਉਚਾਰੀਐ ॥
ਪਹਿਲਾਂ 'ਗਾਵਿਸ ਇਸਣੀ' ਸ਼ਬਦ ਨੂੰ ਉਚਾਰਨ ਕਰੋ।
ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥
(ਫਿਰ) ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਅਹਿ ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਹੋ ਕਬਿਤ ਕਾਬਿ ਕੇ ਬੀਚ ਨਿਡਰ ਹੁਇ ਦੀਜੀਅਹਿ ॥੧੧੬੭॥
Saying firstly the word “Gaavis-Ishani”, add the word “arini” at the end and know the names of Tupak for using them in potry.1167.
ਇਸ ਨੂੰ ਕਬਿੱਤਾਂ ਅਤੇ ਕਬਿੱਤਾ ਵਿਚ ਨਿਸੰਗ ਹੋ ਕੇ ਵਰਤੋ ॥੧੧੬੭॥
ਭੁਵਿਸਣੀ ਪਦ ਪ੍ਰਿਥਮ ਉਚਾਰਨ ਕੀਜੀਐ ॥
ਪਹਿਲਾਂ 'ਭੁਵਿਸਣੀ' (ਰਾਜ ਸੈਨਾ) ਸ਼ਬਦ ਦਾ ਉਚਾਰਨ ਕਰੋ।
ਮਥਣੀ ਤਾ ਕੇ ਅੰਤਿ ਸਬਦ ਕਹੁ ਦੀਜੀਐ ॥
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋ ਜਵਨ ਠਵਰ ਮੈ ਚਹੀਐ ਤਹ ਤੇ ਦੀਜੀਐ ॥੧੧੬੮॥
Saying firstly the word “Bhoomishani”, add the word “mathani” at the end and know all the names of Tupak for using as desired.1168.
ਜਿਥੇ ਜੀ ਕਰੇ, ਇਸ ਦੀ ਵਰਤੋਂ ਕਰੋ ॥੧੧੬੮॥