ਚੌਪਈ

CHAUPAI

ਚੌਪਈ:

ਉਰਵਿਸਣੀ ਸਬਦਾਦਿ ਭਣਿਜੈ

ਪਹਿਲਾਂ 'ਉਰਵਿਸਣੀ' (ਰਾਜੇ ਦੀ ਸੈਨਾ) ਸ਼ਬਦ ਕਥਨ ਕਰੋ।

ਮਥਣੀ ਅੰਤਿ ਸਬਦ ਤਿਹ ਦਿਜੈ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹਿਜਹਿ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸਰਬ ਠਵਰ ਬਿਨੁ ਸੰਕ ਭਣਿਜਹਿ ॥੧੧੬੯॥

Saying firstly the word “Urvishani”, add the word “mathani” at the and know all the names of Tupak.1169.

ਬਿਨਾ ਸੰਗ ਸਭ ਥਾਂਵਾਂ ਉਤੇ ਵਰਣਨ ਕਰੋ ॥੧੧੬੯॥

ਜਗਤੀਸਣੀ ਪਦਾਦਿ ਬਖਾਨੋ

ਪਹਿਲਾਂ 'ਜਗਤੀਸਣੀ' ਸ਼ਬਦ ਕਥਨ ਕਰੋ।

ਅੰਤਿ ਸਬਦ ਮਥਣੀ ਤਿਹ ਠਾਨੋ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨਹੁ

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਰਤੀ ਪ੍ਰਮਾਨਹੁ ॥੧੧੭੦॥

Saying firstly the word “Jagtaashani”, add the word “mathani” at the end and know the names of Tupak without any discrimination.1170.

ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੧੧੭੦॥

ਬਸੁਮਤੇਸਣੀ ਆਦਿ ਉਚਰੀਐ

ਪਹਿਲਾਂ 'ਬਸੁਮਤੇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਲਹਿ ਲਿਜਹਿ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਸਭਨ ਸੁਨਤ ਬਿਨੁ ਸੰਕ ਭਣਿਜਹਿ ॥੧੧੭੧॥

Saying firstly the word “Vasumanteshani”, add the word ‘arini” at the and know all the names of Tupak.1171.

ਸਭ ਦੇ ਸੁਣਦਿਆਂ ਨਿਸੰਗ ਹੋ ਕੇ ਕਹੋ ॥੧੧੭੧॥