ਅੜਿਲ

ARIL

ਅੜਿਲ:

ਬਸੁਧੇਸਣੀ ਸਬਦ ਕੋ ਆਦਿ ਉਚਾਰੀਐ

ਪਹਿਲਾਂ 'ਬਸੁਧੇਸਣੀ' (ਰਾਜ ਸੈਨਾ) ਸ਼ਬਦ ਨੂੰ ਉਚਾਰੋ।

ਤਾ ਕੇ ਮਥਣੀ ਅੰਤਿ ਸਬਦ ਕੋ ਡਾਰੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤ ਚੀਨ ਲੈ

(ਇਸ ਨੂੰ) ਸਾਰੇ ਚਤੁਰ ਜਨ ਤੁਪਕ ਦਾ ਨਾਮ ਸਮਝੋ।

ਹੋ ਜਵਨ ਠਵਰ ਮੈ ਚਹੋ ਤਹੀ ਤੇ ਸਬਦ ਦੈ ॥੧੧੭੨॥

Uttering the word “Vasundheshani”, add the word “mathani” at the end and know all the names of Tupak.1172.

ਜਿਥੇ ਚਾਹੋ, ਉਥੇ ਹੀ ਇਸ ਦੀ ਵਰਤੋਂ ਕਰੋ ॥੧੧੭੨॥

ਬੈਸੁੰਧੁਰਾਏਸਨੀ ਆਦਿ ਬਖਾਨੀਐ

ਪਹਿਲਾਂ 'ਬੈਸੁੰਧਰਾਏਸਣੀ' (ਰਾਜੇ ਦੀ ਸੈਨਾ) (ਸ਼ਬਦ) ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਨਾਮ ਤੁਪਕ ਕੇ ਜਾਨ ਚਤੁਰ ਜੀਅ ਲੀਜੀਅਹਿ

(ਇਸ ਨੂੰ) ਸਭ ਚਤੁਰ ਜਨ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਜਵਨ ਠਵਰ ਮੋ ਚਹੋ ਤਹੀ ਤੇ ਦੀਜੀਅਹਿ ॥੧੧੭੩॥

Saying firstly the word “Vasundhreshani” add the word, “arini” at the end and know all the names of Tupak cleverly in your mind.1173.

ਜਿਥੇ ਚਾਹੁਣ, ਉਥੇ ਹੀ ਇਸ ਦਾ ਕਥਨ ਕਰਨ ॥੧੧੭੩॥

ਬਸੁਮਤੇਸਣੀ ਪ੍ਰਿਥਮ ਸਬਦ ਕੋ ਭਾਖੀਐ

ਪਹਿਲਾਂ 'ਬਸੁਮਤੇਸਣੀ' (ਰਾਜ ਸੈਨਾ) ਸ਼ਬਦ ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਬਹੁਰਿ ਪਦ ਰਾਖੀਐ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਚਤੁਰ ਸਕਲ ਜੀਅ ਜਾਨੀਐ

(ਇਸ ਨੂੰ) ਸਭ ਸਿਆਣਿਓ! ਤੁਪਕ ਦਾ ਨਾਮ ਹਿਰਦੇ ਵਿਚ ਸਮਝੋ।

ਹੋ ਜਹਾ ਜਹਾ ਚਹੀਐ ਪਦ ਤਹੀ ਬਖਾਨੀਐ ॥੧੧੭੪॥

Saying firstly the word “Vasumteshani”, add the word “arini” at the end and know all the names of Tupak.1174.

ਜਿਥੇ ਜਿਥੇ ਚਾਹੋ ਇਸ ਸ਼ਬਦ ਨੂੰ ਉਥੇ ਹੀ ਵਰਤੋ ॥੧੧੭੪॥