ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਧਨਵੰਤ ਨਾਮ ਕੇ ਵਣਜਾਰੇ ॥
Those who deal in the Naam, the Name of the Lord, are wealthy.
ਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ। ਧਨਵੰਤ = ਧਨਾਢ, ਅਮੀਰ। ਵਣਜਾਰੇ = ਵਣਜ ਕਰਨ ਵਾਲੇ, ਵਪਾਰੀ।
ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥
So become a partner with them, and earn the wealth of the Naam. Contemplate the Word of the Guru's Shabad. ||1||Pause||
ਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ ॥੧॥ ਰਹਾਉ ॥ ਸਾਂਝੀ = ਭਾਈਵਾਲੀ। ਸਾਂਝੀ ਕਰਹੁ = ਸਾਂਝ ਪਾਓ। ਵੀਚਾਰੇ = ਵੀਚਾਰਿ, ਵਿਚਾਰ ਕੇ, ਮਨ ਵਿਚ ਵਸਾ ਕੇ ॥੧॥ ਰਹਾਉ ॥
ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥
Abandon your deception, and go beyond vengeance; see God who is always with you.
(ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਕਪਟੁ = ਠੱਗੀ, ਫ਼ਰੇਬ। ਹੋਇ = ਹੋ ਕੇ। ਸੋ ਪ੍ਰਭੁ = ਉਹ ਪ੍ਰਭੂ। ਸੰਗਿ = (ਸਭ ਜੀਵਾਂ ਦੇ) ਨਾਲ। ਨਿਹਾਰੇ = ਵੇਖਦਾ ਹੈ।
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥
Deal only in this true wealth and gather in this true wealth, and you shall never suffer loss. ||1||
ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ ॥੧॥ ਸਚੁ = ਸਦਾ ਕਾਇਮ ਰਹਿਣ ਵਾਲਾ। ਵਣਜਹੁ = ਵਣਜ ਕਰੋ। ਸੰਚਹੁ = ਇਕੱਠਾ ਕਰੋ। ਹਾਰੇ = ਹਾਰਿ, ਹਾਰ ਕੇ ॥੧॥
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥
Eating and consuming it, it is never exhausted; God's treasures are overflowing.
(ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ। ਖਾਤ = ਖਾਂਦਿਆਂ। ਖਰਚਤ = ਖ਼ਰਚਦਿਆਂ, ਹੋਰਨਾਂ ਨੂੰ ਵੰਡਦਿਆਂ। ਨਿਖੁਟਤ ਨਾਹੀ = ਮੁੱਕਦਾ ਨਹੀਂ।
ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥
Says Nanak, you shall go home to the Court of the Supreme Lord God with honor and respect. ||2||57||80||
ਨਾਨਕ ਆਖਦਾ ਹੈ- (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ ॥੨॥੫੭॥੮੦॥ ਸੰਗਿ = ਨਾਲ। ਕੈ ਦੁਆਰੇ = ਦੇ ਦਰ ਤੇ ॥੨॥੫੭॥੮੦॥