ਚੌਪਈ

CHAUPAI

ਚੌਪਈ:

ਸੁਨਿ ਰਾਜਾ ਤੁਹਿ ਕਹੈ ਬਿਬੇਕਾ

ਹੇ ਰਾਜਨ! ਸੁਣੋ, ਤੁਹਾਨੂੰ ਬਿਬੇਕ ਦਾ (ਬ੍ਰਿੱਤਾਂਤ) ਕਹਿੰਦਾ ਹਾਂ।

ਇਨ ਕਹ ਦ੍ਵੈ ਜਾਨਹੁ ਜਿਨਿ ਏਕਾ

“O king! listen, I speak to you a thing of knowledge

ਇਨ੍ਹਾਂ ਦੋਹਾਂ ਨੂੰ ਦੋ ਨਾ ਸਮਝੋ, ਇਕ ਹੀ ਹਨ।

ਅਬਿਕਾਰ ਪੁਰਖ ਅਵਤਾਰੀ

ਇਹ ਵਿਕਾਰ ਰਹਿਤ ਅਵਤਾਰੀ ਪੁਰਸ਼ ਹਨ।

ਬਡੇ ਧਨੁਰਧਰ ਬਡੇ ਜੁਝਾਰੀ ॥੩੩੪॥

You should not consider both as one these vice-less persons are great archers and brace fighters.107.334.

ਵੱਡੇ ਧਨੁਸ਼ਧਾਰੀ ਅਤੇ ਬਹੁਤ ਲੜਾਕੇ ਹਨ ॥੩੩੪॥

ਆਦਿ ਪੁਰਖ ਜਬ ਆਪ ਸੰਭਾਰਾ

ਆਦਿ ਪੁਰਖ ਨੇ ਜਦ ਆਪਣੇ ਆਪ ਨੂੰ ਸੰਭਾਲਿਆ।

ਆਪ ਰੂਪ ਮੈ ਆਪ ਨਿਹਾਰਾ

(ਤਾਂ) ਆਪਣੇ ਰੂਪ ਵਿਚ ਆਪਣੇ ਆਪ ਨੂੰ ਵੇਖਿਆ।

ਓਅੰਕਾਰ ਕਹ ਇਕਦਾ ਕਹਾ

(ਉਸ ਨੇ) ਇਕ ਵਾਰ 'ਓਅੰਕਾਰ' (ਸ਼ਬਦ) ਕਿਹਾ,

ਭੂਮਿ ਅਕਾਸ ਸਕਲ ਬਨਿ ਰਹਾ ॥੩੩੫॥

When Primal Purusha, the Lord reflected within Himself and visualized his own form himself, He uttered the world AUMKARA, because of which the earth, the sky and the whole world was created.108.335.

(ਤਦ) ਸਾਰੀ ਭੂਮੀ ਅਤੇ ਆਕਾਸ਼ ਬਣ ਕੇ ਸਥਿਤ ਹੋ ਗਿਆ ॥੩੩੫॥

ਦਾਹਨ ਦਿਸ ਤੇ ਸਤਿ ਉਪਜਾਵਾ

He created truth from the right side and

ਸੱਜੇ ਪਾਸੇ ਤੋਂ 'ਸਤਿ' ਨੂੰ ਪੈਦਾ ਕੀਤਾ

ਬਾਮ ਪਰਸ ਤੇ ਝੂਠ ਬਨਾਵਾ

Made falsehood on the left

ਅਤੇ ਖਬੇ ਪਾਸੇ ਤੋਂ 'ਝੂਠ' ਨੂੰ ਉਤਪੰਨ ਕੀਤਾ।

ਉਪਜਤ ਹੀ ਉਠਿ ਜੁਝੇ ਜੁਝਾਰਾ

On taking birth both these warriors began to fight and

ਪੈਦਾ ਹੁੰਦਿਆਂ ਹੀ (ਇਹ ਦੋਵੇਂ) ਸੂਰਮੇ ਲੜਨ ਲਗ ਗਏ।

ਤਬ ਤੇ ਕਰਤ ਜਗਤ ਮੈ ਰਾਰਾ ॥੩੩੬॥

Since that time, they are opposing each other in the world.109.336.

ਤਦ ਤੋਂ (ਇਹ) ਜਗਤ ਵਿਚ ਲੜਾਈ ਕਰਦੇ ਆ ਰਹੇ ਹਨ ॥੩੩੬॥

ਸਹੰਸ ਬਰਖ ਜੋ ਆਯੁ ਬਢਾਵੈ

ਜੋ (ਕੋਈ) ਹਜ਼ਾਰ ਸਾਲ ਉਮਰ ਵਧਾ ਲਵੇ

ਰਸਨਾ ਸਹਸ ਸਦਾ ਲੌ ਪਾਵੈ

ਅਤੇ ਹਜ਼ਾਰ ਹੀ ਜੀਭਾਂ ਸਦਾ ਲਈ ਪ੍ਰਾਪਤ ਹੋ ਜਾਣ।

ਸਹੰਸ ਜੁਗਨ ਲੌ ਕਰੇ ਬਿਚਾਰਾ

ਹਜ਼ਾਰ ਯੁੱਗਾਂ ਤਕ ਵਿਚਾਰ ਕਰਦਾ ਰਹੇ,

ਤਦਪਿ ਪਾਵਤ ਪਾਰ ਤੁਮਾਰਾ ॥੩੩੭॥

If the span of life is increased by a thousand years, if the thousands of tongues are obtained and if the reflection is made for thousands of years, even then, O Lord! the limits of your cannot be known.110.337.

ਤਾਂ ਵੀ (ਹੇ ਪ੍ਰਭੂ!) ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ॥੩੩੭॥