ਤੇਰੇ ਜੋਰਿ

Thy Power

ਤੇਰਾ ਜੋਰ:

ਚੌਪਈ

CHAUPAI

ਚੌਪਈ:

ਬੀਸ ਲਛ ਜੁਗ ਐਤੁ ਪ੍ਰਮਾਨਾ

ਵੀਹ ਲਖ ਯੁਗ ਅਤੇ ਵੀਹ ਹਜ਼ਾਰ ('ਐਤੁ') ਤਕ ਦੋਵੇਂ ਲੜਦੇ ਰਹੇ,

ਲਰੇ ਦੋਊ ਭਈ ਕਿਸ ਹਾਨਾ

The war continued from both sides for twenty lakh ages, but no one was defeated

ਪਰ ਕਿਸੇ ਦਾ ਵੀ ਨਾਸ਼ ਨਾ ਹੋਇਆ।

ਤਬ ਰਾਜਾ ਜੀਅ ਮੈ ਅਕੁਲਾਯੋ

ਤਦ ਰਾਜਾ (ਪਾਰਸ ਨਾਥ) ਮਨ ਵਿਚ ਵਿਆਕੁਲ ਹੋ ਗਿਆ।

ਨਾਕ ਚਢੇ ਮਛਿੰਦ੍ਰ ਪੈ ਆਯੋ ॥੩੩੦॥

Then the king got agitated and came to Matsyendra.103.330.

ਨਕ ਚੜ੍ਹਾ ਕੇ ਮਛਿੰਦ੍ਰ ਕੋਲ ਆਇਆ ॥੩੩੦॥

ਕਹਿ ਮੁਨਿ ਬਰਿ ਸਭ ਮੋਹਿ ਬਿਚਾਰਾ

(ਅਤੇ ਕਹਿਣ ਲਗਿਆ) ਹੇ ਸ੍ਰੇਸ਼ਠ ਮੁਨੀ! ਮੈਨੂੰ ਸਾਰਾ ਵਿਚਾਰ ਕਹਿ ਕੇ ਦਸ।

ਦੋਊ ਬੀਰ ਬਡੇ ਬਰਿਆਰਾ

(The king said), “O superb sage! instruct me both of them are great warriors

ਇਹ ਦੋਵੇਂ ਸੂਰਮੇ ਬਹੁਤ ਬਲਵਾਨ ਹਨ।

ਇਨ ਕਾ ਬਿਰੁਧ ਨਿਵਰਤ ਭਯਾ

ਇਨ੍ਹਾਂ ਦਾ (ਆਪਸੀ) ਵਿਰੋਧ ਨਿਵ੍ਰਿਤ ਨਹੀਂ ਹੋਇਆ ਹੈ।

ਇਨੋ ਛਡਾਵਤ ਸਭ ਜਗੁ ਗਯਾ ॥੩੩੧॥

Their opposition does not end and with the desire to get release from them, the whole world is going to end.104.331.

ਇਨ੍ਹਾਂ ਨੂੰ ਛੁਡਾਂਦਿਆਂ ਛੁਡਾਂਦਿਆਂ ਸਾਰਾ ਜਗਤ (ਨਸ਼ਟ ਹੋ) ਗਿਆ ਹੈ ॥੩੩੧॥

ਇਨੈ ਜੁਝਾਵਤ ਸਬ ਕੋਈ ਜੂਝਾ

ਇਨ੍ਹਾਂ ਨੂੰ ਲੜਾਉਂਦੇ ਹੋਇਆਂ ਹਰ ਕੋਈ ਜੂਝ ਮਰਿਆ ਹੈ।

ਇਨ ਕਾ ਅੰਤ ਕਾਹੂ ਸੂਝਾ

The whole world fought and fell on trying to kill them, but it could not know their end

(ਪਰ) ਇਨ੍ਹਾਂ ਦਾ ਅੰਤ ਕਿਸੇ ਨੇ ਵੀ ਨਹੀਂ ਜਾਣਿਆ ਹੈ।

ਹੈ ਆਦਿ ਹਠੀ ਬਰਿਆਰਾ

ਇਹ ਸਭ ਤੋਂ ਮੁਢਲੇ ਹਠੀ ਅਤੇ ਬਲਵਾਨ ਹਨ;

ਮਹਾਰਥੀ ਅਉ ਮਹਾ ਭਯਾਰਾ ॥੩੩੨॥

These dreadful warriors are greatly persistent, greatly heroic and greatly terrible.105.332.

ਮਹਾਰਥੀ ਅਤੇ ਬਹੁਤ ਭਿਆਨਕ ਹਨ ॥੩੩੨॥

ਬਚਨੁ ਮਛਿੰਦ੍ਰ ਸੁਨਤ ਚੁਪ ਰਹਾ

ਮਛਿੰਦ੍ਰ (ਰਾਜੇ ਦੇ) ਬਚਨ ਸੁਣ ਕੇ ਚੁਪ ਹੀ ਰਿਹਾ।

ਧਰਾ ਨਾਥ ਸਬਨਨ ਤਨ ਕਹਾ

Hearing this Matsyendra remained silent and Parasnath etc. all of them said their things to him

(ਫਿਰ) ਰਾਜੇ (ਪਾਰਸ ਨਾਥ) ਨੇ ਸਭ ਨੂੰ ਕਿਹਾ।

ਚਕ੍ਰਿਤ ਚਿਤ ਚਟਪਟ ਹ੍ਵੈ ਦਿਖਸਾ

(ਮਛਿੰਦ੍ਰ ਨੇ) ਚਿਤ ਵਿਚ ਹੈਰਾਨ ਹੋ ਕੇ ਝਟਪਟ (ਪਾਰਸ ਨਾਥ ਵਲ) ਤਕਿਆ।

ਚਰਪਟ ਨਾਥ ਤਦਿਨ ਤੇ ਨਿਕਸਾ ॥੩੩੩॥

There then occurred a miracle, marvelous for all and on the same day Charpatnath appeared.106.333.

ਉਸ ਦਿਨ ਤੋਂ ਚਰਪਟ ਨਾਥ ਪ੍ਰਗਟ ਹੋ ਗਿਆ ॥੩੩੩॥

ਇਤਿ ਚਰਪਟ ਨਾਥ ਪ੍ਰਗਟਣੋ ਨਾਮਹ

Now begins the description of the Praise of Primal Purusha

ਇਥੇ ਚਰਪਟ ਨਾਥ ਨਾਮ ਵਾਲਾ (ਜੋਗੀ) ਪ੍ਰਗਟ ਹੋਇਆ: