ਦੋਹਰਾ

Dohira

ਦੋਹਰਾ:

ਤਿਹੀ ਠੌਰਿ ਮਾਧਵ ਗਯੋ ਦੋਹਾ ਲਿਖ︀ਯੋ ਬਨਾਇ

Madhwan went there and wrote a couplet at the place,

ਉਸ ਥਾਂ ਤੇ ਮਾਧਵਾਨਲ ਗਿਆ ਅਤੇ ਵਿਚਾਰ ਪੂਰਵਕ ਇਕ ਦੋਹਰਾ ਲਿਖਿਆ।

ਜੌ ਬਿਕ੍ਰਮ ਇਹ ਬਾਚਿ ਹੈ ਹ੍ਵੈ ਹੋ ਮੋਰ ਉਪਾਇ ॥੩੫॥

(Thinking) ‘When Bikrim reads it he will suggest some resolve for me.‘(35)

ਜੇ ਬਿਕ੍ਰਮਾਜੀਤ ਇਸ ਨੂੰ ਪੜ੍ਹੇਗਾ ਤਾਂ ਮੇਰਾ ਉਪਾ ਹੋਵੇਗਾ ॥੩੫॥

ਜੇ ਨਰ ਰੋਗਨ ਸੌ ਗ੍ਰਸੇ ਤਿਨ ਕੋ ਹੋਤ ਉਪਾਉ

If a person is sick he can be suggested some remedy,

ਜੋ ਵਿਅਕਤੀ ਰੋਗਾਂ ਨਾਲ ਗ੍ਰਸਿਆ ਹੋਵੇ, ਉਸ ਦਾ ਉਪਾ ਹੋ ਜਾਂਦਾ ਹੈ।

ਬਿਰਹ ਤ੍ਰਿਦੋਖਨ ਜੇ ਗ੍ਰਸੇ ਤਿਨ ਕੋ ਕਛੁ ਬਚਾਉ ॥੩੬॥

But for a person who is suffering from love-sickness, there is no sanctuary.(36)

ਜੋ ਵਿਯੋਗ ਦੇ ਤ੍ਰੈ ਦੋਸ਼ਾਂ (ਹਡ, ਚੰਮ ਅਤੇ ਸੁਆਸ) ਦਾ ਗ੍ਰਸਿਆ ਹੋਵੇ, ਉਸ ਦਾ ਕੋਈ ਬਚਾ ਨਹੀਂ ਹੋ ਸਕਦਾ ॥੩੬॥