ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਬਿਰਥਾ ਭਰਵਾਸਾ ਲੋਕ ॥
Reliance on mortal man is useless.
ਹੇ ਮਨ! ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਥ ਹੈ। ਬਿਰਥਾ = {वृथा} ਬਿਅਰਥ। ਭਰਵਾਸਾ = ਭਰੋਸਾ, ਸਹਾਇਤਾ ਦੀ ਆਸ।
ਠਾਕੁਰ ਪ੍ਰਭ ਤੇਰੀ ਟੇਕ ॥
O God, my Lord and Master, You are my only Support.
ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! (ਮੈਨੂੰ ਤਾਂ) ਤੇਰਾ ਹੀ ਆਸਰਾ ਹੈ। ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਟੇਕ = ਸਹਾਰਾ।
ਅਵਰ ਛੂਟੀ ਸਭ ਆਸ ॥
I have discarded all other hopes.
ਹੇ ਭਾਈ! (ਉਸ ਮਨੁੱਖ ਦੀ ਦੁਨੀਆ ਤੋਂ ਕਿਸੇ ਮਦਦ ਦੀ) ਹਰੇਕ ਆਸ ਮੁੱਕ ਜਾਂਦੀ ਹੈ, ਛੂਟੀ = ਮੁੱਕ ਗਈ।
ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
I have met with my carefree Lord and Master, the treasure of virtue. ||1||
ਜਿਹੜਾ ਮਨੁੱਖ ਗੁਣਾਂ ਦੇ ਖ਼ਜ਼ਾਨੇ ਚਿੰਤਾ-ਰਹਿਤ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੧॥ ਅਚਿੰਤ = ਚਿੰਤਾ-ਰਹਿਤ। ਠਾਕੁਰ ਭੇਟੇ = ਠਾਕੁਰ ਨੂੰ ਮਿਲਿਆਂ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ॥੧॥
ਏਕੋ ਨਾਮੁ ਧਿਆਇ ਮਨ ਮੇਰੇ ॥
Meditate on the Name of the Lord alone, O my mind.
ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ, ਮਨ = ਹੇ ਮਨ!
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
Your affairs shall be perfectly resolved; sing the Glorious Praises of the Lord, Har, Har, Har, O my mind. ||1||Pause||
ਸਦਾ ਪਰਮਾਤਮਾ ਦੇ ਗੁਣ ਗਾਇਆ ਕਰ। ਤੇਰਾ (ਸਿਮਰਨ ਕਰਨ ਵਾਲਾ ਇਹ) ਕੰਮ ਜ਼ਰੂਰ ਸਿਰੇ ਚੜ੍ਹੇਗਾ (ਭਾਵ, ਜ਼ਰੂਰ ਫਲ ਦੇਵੇਗਾ) ॥੧॥ ਰਹਾਉ ॥ ਹੋਵੈ ਪੂਰਾ = ਸਿਰੇ ਚੜ੍ਹ ਜਾਏਗਾ। ਕਾਰਜੁ = (ਸਿਮਰਨ ਕਰਨ ਵਾਲਾ ਇਹ) ਕੰਮ ॥੧॥ ਰਹਾਉ ॥
ਤੁਮ ਹੀ ਕਾਰਨ ਕਰਨ ॥
You are the Doer, the Cause of causes.
ਹੇ ਪ੍ਰਭੂ! ਇਸ ਜਗਤ-ਰਚਨਾ ਦਾ ਬਣਾਣ ਵਾਲਾ ਤੂੰ ਹੀ ਹੈਂ। ਕਾਰਨ ਕਰਨ = ਕਰਨ ਦਾ ਕਾਰਨ, ਕੀਤੇ ਹੋਏ (ਜਗਤ) ਦਾ ਬਣਾਣ ਵਾਲਾ।
ਚਰਨ ਕਮਲ ਹਰਿ ਸਰਨ ॥
Your lotus feet, Lord, are my Sanctuary.
(ਮੈਂ ਤਾਂ ਸਦਾ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਰਹਿੰਦਾ ਹਾਂ। ਹਰਿ = ਹੇ ਹਰੀ!
ਮਨਿ ਤਨਿ ਹਰਿ ਓਹੀ ਧਿਆਇਆ ॥
I meditate on the Lord in my mind and body.
ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਸਿਰਫ਼ ਉਸ ਪਰਮਾਤਮਾ ਨੂੰ ਹੀ ਸਿਮਰਿਆ ਹੈ, ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।
ਆਨੰਦ ਹਰਿ ਰੂਪ ਦਿਖਾਇਆ ॥੨॥
The blissful Lord has revealed His form to me. ||2||
(ਗੁਰੂ ਨੇ) ਉਸ ਨੂੰ ਆਨੰਦ-ਰੂਪ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਹੈ ॥੨॥ ਆਨੰਦ ਹਰਿ ਰੂਪ = ਆਨੰਦ-ਰੂਪ ਹਰਿ। ਦਿਖਾਇਆ = (ਗੁਰੂ ਨੇ) ਵਿਖਾ ਦਿੱਤਾ ॥੨॥
ਤਿਸ ਹੀ ਕੀ ਓਟ ਸਦੀਵ ॥
I seek His eternal support;
ਹੇ ਮੇਰੇ ਮਨ! ਸਦਾ ਹੀ ਉਸੇ ਪ੍ਰਭੂ ਦਾ ਹੀ ਆਸਰਾ ਲਈ ਰੱਖ, ਸਦੀਵ = ਸਦਾ ਹੀ। ਓਟ = ਆਸਰਾ।
ਜਾ ਕੇ ਕੀਨੇ ਹੈ ਜੀਵ ॥
He is the Creator of all beings.
ਜਿਸ ਦੇ ਪੈਦਾ ਕੀਤੇ ਹੋਏ ਇਹ ਸਾਰੇ ਜੀਵ ਹਨ। ਜਾ ਕੇ ਕੀਨੇ = ਜਿਸ (ਪ੍ਰਭੂ) ਦੇ ਬਣਾਏ ਹੋਏ।
ਸਿਮਰਤ ਹਰਿ ਕਰਤ ਨਿਧਾਨ ॥
Remembering the Lord in meditation, the treasure is obtained.
ਹੇ ਮਨ! ਪਰਮਾਤਮਾ ਦਾ ਨਾਮ ਸਿਮਰਦਿਆਂ (ਸਾਰੇ) ਖ਼ਜ਼ਾਨੇ (ਮਿਲ ਜਾਂਦੇ ਹਨ)। ਹਰਿ ਕਰਤ = 'ਹਰਿ ਹਰਿ' ਕਰਦਿਆਂ, ਹਰਿ-ਨਾਮ ਸਿਮਰਦਿਆਂ। ਨਿਧਾਨ = ਖ਼ਜ਼ਾਨੇ।
ਰਾਖਨਹਾਰ ਨਿਦਾਨ ॥੩॥
At the very last instant, He shall be your Savior. ||3||
ਹੇ ਮਨ! (ਜਦੋਂ ਹੋਰ ਸਾਰੇ ਸਹਾਰੇ ਮੁੱਕ ਜਾਣ, ਤਾਂ) ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਹੈ ॥੩॥ ਨਿਦਾਨ = ਓੜਕ ਨੂੰ ॥੩॥
ਸਰਬ ਕੀ ਰੇਣ ਹੋਵੀਜੈ ॥
Be the dust of all men's feet.
ਹੇ ਮੇਰੇ ਮਨ! ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਰੇਣ = ਚਰਨ-ਧੂੜ। ਹੋਵੀਜੈ = ਹੋ ਜਾਣਾ ਚਾਹੀਦਾ ਹੈ।
ਆਪੁ ਮਿਟਾਇ ਮਿਲੀਜੈ ॥
Eradicate self-conceit, and merge in the Lord.
(ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਹੀ ਪਰਮਾਤਮਾ ਨੂੰ ਮਿਲ ਸਕੀਦਾ ਹੈ। ਆਪੁ = ਆਪਾ-ਭਾਵ, ਅਹੰਕਾਰ। ਮਿਟਾਇ = ਮਿਟਾ ਕੇ। ਮਿਲੀਜੈ = ਮਿਲ ਸਕੀਦਾ ਹੈ।
ਅਨਦਿਨੁ ਧਿਆਈਐ ਨਾਮੁ ॥
Night and day, meditate on the Naam, the Name of the Lord.
ਹੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ। ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ।
ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
O Nanak, this is the most rewarding activity. ||4||33||44||
ਹੇ ਨਾਨਕ! (ਸਿਮਰਨ ਕਰਨ ਦਾ) ਇਹ ਕੰਮ ਜ਼ਰੂਰ ਫਲ ਦੇਂਦਾ ਹੈ ॥੪॥੩੩॥੪੪॥ ਕਾਮੁ = ਕੰਮ ॥੪॥੩੩॥੪੪॥