ਚੌਪਈ ॥

ਚੌਪਈ:

ਬਹੁ ਸਾਇਕ ਜਦੁਪਤਿ ਕੌ ਮਾਰੇ ॥

(ਉਸ ਦੈਂਤ ਨੇ) ਬਹੁਤ ਅਧਿਕ ਬਾਣ ਸ੍ਰੀ ਕ੍ਰਿਸ਼ਨ ਨੂੰ ਮਾਰੇ

ਬਹੁ ਬਾਨਨ ਸੋ ਗਰੁੜ ਪ੍ਰਹਾਰੇ ॥

ਅਤੇ ਬਹੁਤ ਸਾਰੇ ਬਾਣ ਗਰੁੜ ਨੂੰ ਵੀ ਮਾਰੇ।

ਬਹੁ ਸੂਲਨ ਸੋ ਰਥੀ ਪਰੋਏ ॥

ਬਹੁਤ ਸਾਰੇ ਸ਼ੂਲਾਂ ਨਾਲ ਰਥਾਂ ਵਾਲਿਆਂ ਨੂੰ ਪਰੋ ਦਿੱਤਾ।

ਲਗੇ ਸੁਭਟ ਸੈਹਥਿਯਨ ਸੋਏ ॥੬੦॥

ਸੈਹਥੀਆਂ ਦੇ ਲਗਣ ਨਾਲ ਬਹੁਤ ਸਾਰੇ ਸੂਰਮੇ ਸੌਂ ਗਏ ॥੬੦॥

ਤਬ ਸ੍ਰੀ ਕੋਪ ਕ੍ਰਿਸਨ ਕਰਿ ਦੀਨੋ ॥

ਤਦ ਸ੍ਰੀ ਕ੍ਰਿਸ਼ਨ ਕ੍ਰੋਧ ਵਿਚ ਆ ਗਏ

ਖੰਡ ਖੰਡ ਸਤ੍ਰਾਸਤ੍ਰ ਕੀਨੋ ॥

ਅਤੇ (ਵੈਰੀ ਦੇ) ਸ਼ਸਤ੍ਰਾਂ ਅਸਤ੍ਰਾਂ ਨੂੰ ਖੰਡ ਖੰਡ ਕਰ ਦਿੱਤਾ।

ਬਾਣਾਸੁਰਹਿ ਬਾਨ ਬਹੁ ਮਾਰੇ ॥

ਬਾਣਾਸੁਰ ਨੂੰ ਬਹੁਤ ਤੀਰ ਮਾਰੇ।

ਬੇਧਿ ਬਰਮ ਧਨੁ ਚਰਮ ਸਿਧਾਰੇ ॥੬੧॥

ਉਹ ਧਨੁਸ਼, ਢਾਲ ਅਤੇ ਕਵਚ ਨੂੰ ਵਿੰਨ੍ਹ ਕੇ ਨਿਕਲ ਗਏ ॥੬੧॥