ਪਉੜੀ ॥

Pauree:

ਪਉੜੀ

ਦੁਆਦਸੀ ਦਾਨੁ ਨਾਮੁ ਇਸਨਾਨੁ ॥

The twelfth day of the lunar cycle: Dedicate yourself to giving charity, chanting the Naam and purification.

(ਹੇ ਭਾਈ! ਖ਼ਲਕਤਿ ਦੀ) ਸੇਵਾ ਕਰੋ, ਪਰਮਾਤਮਾ ਦਾ ਨਾਮ ਜਪੋ, ਤੇ, ਜੀਵਨ ਪਵਿਤ੍ਰ ਰੱਖੋ। ਦੁਆਦਸੀ = {ਦੋ ਤੇ ਦਸ} ਬਾਰ੍ਹਵੀਂ ਥਿਤਿ। ਦਾਨੁ = ਸੇਵਾ (ਧਨ ਆਦਿਕ ਨਾਲ)। ਇਸਨਾਨੁ = (ਮਨ ਤੇ ਸਰੀਰ ਦੀ) ਪਵਿਤ੍ਰਤਾ।

ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥

Worship the Lord with devotion, and get rid of your pride.

(ਮਨ ਵਿਚੋਂ) ਅਹੰਕਾਰ ਛੱਡ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਤਜਿ = ਛੱਡ ਕੇ। ਮਾਨੁ = ਅਹੰਕਾਰ।

ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥

Drink in the Ambrosial Nectar of the Lord's Name, in the Saadh Sangat, the Company of the Holy.

ਸਾਧ ਸੰਗਤਿ ਵਿਚ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਰਸ ਪੀਂਦੇ ਰਹੋ। ਪਾਨ ਕਰਹੁ = ਪੀਵੋ। ਸੰਗਿ = ਸੰਗਤਿ ਵਿਚ।

ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥

The mind is satisfied by lovingly singing the Kirtan of God's Praises.

ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ ਵਿਕਾਰਾਂ ਵਲੋਂ) ਰੱਜਿਆ ਰਹਿੰਦਾ ਹੈ। ਤ੍ਰਿਪਤਾਸੈ = ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ।

ਕੋਮਲ ਬਾਣੀ ਸਭ ਕਉ ਸੰਤੋਖੈ ॥

The Sweet Words of His Bani soothe everyone.

(ਸਿਫ਼ਤ-ਸਾਲਾਹ ਦੀ) ਮਿੱਠੀ ਬਾਣੀ ਹਰੇਕ (ਇੰਦ੍ਰੇ) ਨੂੰ ਆਤਮਕ ਆਨੰਦ ਦੇਂਦੀ ਹੈ, ਕੋਮਲ = ਕੂਲੀ, ਮਿੱਠੀ। ਸੰਤੋਖੈ = ਆਤਮਕ ਆਨੰਦ ਦੇਂਦੀ ਹੈ।

ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥

The soul, the subtle essence of the five elements, cherishes the Nectar of the Naam, the Name of the Lord.

(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਪੰਜ ਤੱਤਾਂ ਦੇ ਸਤੋ ਅੰਸ ਦੀ ਘਾੜਤ ਵਿਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਪ੍ਰਫੁੱਲਤ ਹੁੰਦਾ ਹੈ। ਪੰਚ ਭੂ = ਪੰਜ ਤੱਤ। ਪੰਚ ਭੂ ਆਤਮਾ = ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ। ਰਸਿ = ਰਸ ਵਿਚ। ਪੋਖੈ = ਪ੍ਰਫੁਲਤ ਹੁੰਦਾ ਹੈ।

ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥

This faith is obtained from the Perfect Guru.

ਪੂਰੇ ਗੁਰੂ ਪਾਸੋਂ ਇਹ ਦਾਤ ਯਕੀਨੀ ਤੌਰ ਤੇ ਮਿਲ ਜਾਂਦੀ ਹੈ। ਨਿਹਚਉ = ਯਕੀਨੀ ਤੌਰ ਤੇ।

ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥

O Nanak, dwelling upon the Lord, you shall not enter the womb of reincarnation again. ||12||

ਤੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਫਿਰ ਜੂਨਾਂ ਵਿਚ ਨਹੀਂ ਆਵੀਦਾ ॥੧੨॥ ਰਮਤ = ਸਿਮਰਦਿਆਂ ॥੧੨॥