ਸਲੋਕੁ

Salok:

ਸਲੋਕੁ

ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ

Evil-mindedness is eliminated, by meeting with and serving the compassionate Holy Saints.

ਜੇਹੜੇ ਵਡ-ਭਾਗੀ ਮਨੁੱਖ ਦਇਆ-ਦੇ-ਘਰ ਗੁਰੂ ਨੂੰ ਮਿਲ ਪਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਸੇਵਾ ਕੀਤੀ, ਉਹਨਾਂ ਨੇ (ਆਪਣੇ ਅੰਦਰੋਂ) ਖੋਟੀ ਮਤਿ ਦੂਰ ਕਰ ਲਈ। ਦੁਰਮਤਿ = ਖੋਟੀ ਮਤਿ। ਹਰੀ = ਦੂਰ ਕਰ ਲਈ। ਭੇਟੇ = ਮਿਲੇ। ਸਾਧ = ਗੁਰੂ। ਕ੍ਰਿਪਾਲ = {ਕ੍ਰਿਪਾ-ਆਲਯ} ਦਇਆ ਦਾ ਘਰ।

ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥

Nanak is merged with God; all his entanglements have come to an end. ||12||

ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧੨॥ ਸਿਉ = ਨਾਲ। ਜੰਜਾਲ = ਮਾਇਆ ਦੇ ਮੋਹ ਵਿਚ ਫਸਾਣ ਵਾਲੇ ਬੰਧਨ ॥੧੨॥