ਪਉੜੀ ॥
Pauree:
ਪਉੜੀ
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥
The eleventh day of the lunar cycle: Behold the Lord, the Lord, near at hand.
(ਹੇ ਭਾਈ!) ਪਰਮਾਤਮਾ ਨੂੰ (ਸਦਾ ਆਪਣੇ) ਨੇੜੇ (ਵੱਸਦਾ) ਵੇਖੋ, ਏਕਾਦਸੀ = (ਇਕ ਤੇ ਦਸ) ਗਿਆਰ੍ਹਵੀਂ ਥਿਤਿ {ਇਸ ਥਿਤਿ ਤੇ ਅਨੇਕਾਂ ਹਿੰਦੂ ਇਸਤ੍ਰੀਆਂ ਮਰਦ ਵਰਤ ਰੱਖਦੇ ਹਨ, ਸਾਰਾ ਦਿਨ ਅੰਨ ਨਹੀਂ ਖਾਂਦੇ}। ਨਿਕਟਿ = ਨੇੜੇ। ਪੇਖਹੁ = ਵੇਖਹੁ।
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥
Subdue the desires of your sexual organs, and listen to the Lord's Name.
ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ-ਇਹੀ ਹੈ ਇਕਾਦਸ਼ੀ (ਦਾ ਵਰਤ)। ਬਸਿ ਕਰਿ = ਕਾਬੂ ਵਿਚ ਕਰ ਕੇ।
ਮਨਿ ਸੰਤੋਖੁ ਸਰਬ ਜੀਅ ਦਇਆ ॥
Let your mind be content, and be kind to all beings.
(ਜੇਹੜਾ ਮਨੁੱਖ ਆਪਣੇ) ਮਨ ਵਿਚ ਸੰਤੋਖ (ਧਾਰਦਾ ਹੈ ਤੇ) ਸਭ ਜੀਵਾਂ ਨਾਲ ਦਇਆ-ਪਿਆਰ ਵਾਲਾ ਸਲੂਕ ਕਰਦਾ ਹੈ, ਮਨਿ = ਮਨ ਵਿਚ। ਸਰਬ ਜੀਅ = ਸਾਰੇ ਜੀਆਂ ਉਤੇ।
ਇਨ ਬਿਧਿ ਬਰਤੁ ਸੰਪੂਰਨ ਭਇਆ ॥
In this way, your fast will be successful.
ਇਸ ਤਰੀਕੇ ਨਾਲ (ਜੀਵਨ ਗੁਜ਼ਾਰਦਿਆਂ ਉਸ ਦਾ) ਵਰਤ ਕਾਮਯਾਬ ਹੋ ਜਾਂਦਾ ਹੈ (ਭਾਵ, ਇਹੀ ਹੈ ਅਸਲੀ ਵਰਤ)। ਇਨ ਬਿਧਿ = ਇਸ ਤਰੀਕੇ ਨਾਲ।
ਧਾਵਤ ਮਨੁ ਰਾਖੈ ਇਕ ਠਾਇ ॥
Keep your wandering mind restrained in one place.
(ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ) ਦੌੜਦੇ (ਆਪਣੇ) ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ, ਧਾਵਤ = ਵਿਕਾਰਾਂ ਵਲ ਦੌੜਦਾ। ਠਾਇ = ਥਾਂ ਵਿਚ।
ਮਨੁ ਤਨੁ ਸੁਧੁ ਜਪਤ ਹਰਿ ਨਾਇ ॥
Your mind and body shall become pure, chanting the Lord's Name.
ਪਰਮਾਤਮਾ ਦਾ (ਨਾਮ) ਜਪਦਿਆਂ (ਪਰਮਾਤਮਾ ਦੇ) ਨਾਮ ਵਿਚ (ਜੁੜਿਆਂ) ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ। ਸੁਧੁ = ਪਵਿਤ੍ਰ। ਨਾਇ = ਨਾਮ ਵਿਚ (ਜੁੜਿਆਂ)।
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥
The Supreme Lord God is pervading amongst all.
ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ,
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥
O Nanak, sing the Kirtan of the Lord's Praises; this alone is the eternal faith of Dharma. ||11||
ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥ ਅਟਲ = ਜਿਸ ਦਾ ਫਲ ਕਦੇ ਟਲਦਾ ਨਹੀਂ, ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥੧੧॥