ਪਵੜੀ ॥
Pauree:
ਪਵੜੀ
ਕਕਾ ਕਾਰਨ ਕਰਤਾ ਸੋਊ ॥
KAKKA: He is the Creator, the Cause of causes.
ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬਬ ਬਣਾਣ ਵਾਲਾ ਹੈ।
ਲਿਖਿਓ ਲੇਖੁ ਨ ਮੇਟਤ ਕੋਊ ॥
No one can erase His pre-ordained plan.
ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ।
ਨਹੀ ਹੋਤ ਕਛੁ ਦੋਊ ਬਾਰਾ ॥
Nothing can be done a second time.
ਕੋਈ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।
ਕਰਨੈਹਾਰੁ ਨ ਭੂਲਨਹਾਰਾ ॥
The Creator Lord does not make mistakes.
ਸਿਰਜਣਹਾਰ ਭੁੱਲਣ ਵਾਲਾ ਨਹੀਂ ਹੈ, (ਜੇਹੜਾ ਭੀ ਕੰਮ ਉਹ ਕਰਦਾ ਹੈ ਉਸ ਵਿਚ ਗ਼ਲਤੀ ਨਹੀਂ ਰਹਿ ਜਾਂਦੀ।)
ਕਾਹੂ ਪੰਥੁ ਦਿਖਾਰੈ ਆਪੈ ॥
To some, He Himself shows the Way.
ਕਿਸੇ ਜੀਵ ਨੂੰ ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ, ਪੰਥੁ = (ਜ਼ਿੰਦਗੀ ਦਾ ਰਸਤਾ)।
ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥
While He causes others to wander miserably in the wilderness.
ਕਿਸੇ ਨੂੰ ਆਪ ਹੀ ਜੰਗਲ ਵਿਚ ਭਟਕਾ ਕੇ ਪਛੁਤਾਵੇ ਵਾਲੇ ਪਾਸੇ ਪਾਂਦਾ ਹੈ। ਉਦਿਆਨ = ਜੰਗਲ।
ਆਪਨ ਖੇਲੁ ਆਪ ਹੀ ਕੀਨੋ ॥
He Himself has set His own play in motion.
ਇਹ ਸਾਰਾ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਇਆ ਹੈ।
ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
Whatever He gives, O Nanak, that is what we receive. ||17||
ਹੇ ਨਾਨਕ! ਜੋ ਕੁਝ ਉਹ ਜੀਵਾਂ ਨੂੰ ਦੇਂਦਾ ਹੈ, ਉਹੀ ਉਹਨਾਂ ਨੂੰ ਮਿਲਦਾ ਹੈ ॥੧੭॥