ਸਲੋਕੁ ॥
Salok:
ਸਲੋਕ।
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
He wanders around in the four quarters and in the ten directions, according to the dictates of his karma.
ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਚਹੁੰ ਤਰਫ਼ਾਂ ਵਿਚ ਦਸਾਂ ਦਿਸ਼ਾਂ ਵਿਚ ਭਟਕਦੇ ਹਨ। ਕੁੰਟ = ਕੂਟ, ਤਰਫ਼। ਦਹ ਦਿਸਿ = ਦਸ ਦਿਸ਼ਾਂ। ਰੇਖ = ਲੀਕ, ਸੰਸਕਾਰ। ਕਿਰਤਿ = ਕੀਤੇ ਹੋਏ।
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
Pleasure and pain, liberation and reincarnation, O Nanak, come according to one's pre-ordained destiny. ||1||
ਹੇ ਨਾਨਕ! ਲਿਖੇ ਲੇਖ ਅਨੁਸਾਰ ਹੀ ਸੁਖ ਦੁਖ ਮੁਕਤੀ ਜਾਂ ਜਨਮ ਮਰਨ ਦੇ ਗੇੜ ਮਿਲਦੇ ਹਨ ॥੧॥