ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ

First, purifying himself, the Brahmin comes and sits in his purified enclosure.

ਸਭ ਤੋਂ ਪਹਿਲਾਂ (ਬ੍ਰਾਹਮਣ ਨ੍ਹਾ ਧੋ ਕੇ ਤੇ) ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ, ਸੁਚੈ = ਸੁੱਚੇ ਚੌਕੇ ਵਿਚ। ਕੋਇ...ਜਾਇ = (ਜਿਸ ਭੋਜਨ ਨੂੰ) ਕਿਸੇ ਮਨੁੱਖ ਨੇ ਜਾ ਕੇ ਅਜੇ ਭਿੱਟਿਆ ਨਹੀਂ।

ਸੁਚੇ ਅਗੈ ਰਖਿਓਨੁ ਕੋਇ ਭਿਟਿਓ ਜਾਇ

The pure foods, which no one else has touched, are placed before him.

ਉਸ ਦੇ ਅੱਗੇ (ਜਜਮਾਨ) ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਹੋਰ ਨੇ ਭਿੱਟਿਆ ਨਹੀਂ ਸੀ। ਸੁਚੇ ਅਗੈ ਰਖਿਓਨੁ = (ਉਹ ਭੋਜਨ) ਇਸ (ਨ੍ਹਾ-ਧੋ ਕੇ ਆਏ ਮਨੁੱਖ) ਦੇ ਅੱਗੇ (ਕਿਸੇ ਨੇ) ਰੱਖ ਦਿੱਤਾ।

ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ

Being purified, he takes his food, and begins to read his sacred verses.

(ਬ੍ਰਾਹਮਣ) ਸੁੱਚਾ ਹੋ ਕੇ ਉਸ (ਸੁੱਚੇ) ਭੋਜਨ ਨੂੰ ਖਾਂਦਾ ਹੈ, ਤੇ (ਖਾ ਕੇ) ਸਲੋਕ ਪੜ੍ਹਨ ਲੱਗ ਪੈਂਦਾ ਹੈ; ਜੇਵਿਆ = ਖਾਧਾ। ਲਗਾ ਪੜਣਿ = ਪੜ੍ਹਨ ਲੱਗ ਪੈਂਦਾ ਹੈ।

ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ

But it is then thrown into a filthy place - whose fault is this?

(ਪਰ ਇਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਭਾਵ ਢਿੱਡ ਵਿਚ) ਪਾ ਲੈਂਦਾ ਹੈ। (ਉਸ ਪਵਿੱਤਰ ਭੋਜਨ ਨੂੰ) ਗੰਦੇ ਥਾਂ (ਸੁੱਟਣ ਦਾ) ਦੋਸ਼ ਕਿਸ ਤੇ ਆਇਆ? ਕੁਹਥੀ ਜਾਈ = ਕੁਥਾਂ, ਗੰਦੇ ਥਾਂ ਵਿਚ।

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ

The corn is sacred, the water is sacred; the fire and salt are sacred as well;

ਅੰਨ, ਪਾਣੀ, ਅੱਗ ਤੇ ਲੂਣ-ਚਾਰੇ ਹੀ ਦੇਵਤਾ ਹਨ (ਭਾਵ, ਪਵਿੱਤਰ ਪਦਾਰਥ ਹਨ),

ਪੰਜਵਾ ਪਾਇਆ ਘਿਰਤੁ ਤਾ ਹੋਆ ਪਾਕੁ ਪਵਿਤੁ

When the fifth thing, the ghee, is added, then the food becomes pure and sanctified.

ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਹਨਾਂ ਚੌਹਾਂ ਵਿਚ ਪਾਈਦਾ ਹੈ। ਤਾਂ (ਭਾਵ, ਇਹਨਾਂ ਪੰਜਾਂ ਨੂੰ ਰਲਾਇਆਂ) ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਾਕੁ = ਪਵਿੱਤਰ।

ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ

Coming into contact with the sinful human body, the food becomes so impure that is is spat upon.

ਪਰ ਦੇਵਤਿਆਂ ਦੇ ਇਸ ਸਰੀਰ ਨੂੰ (ਭਾਵ, ਇਸ ਪਵਿੱਤਰ ਭੋਜਨ ਨੂੰ) ਪਾਪੀ (ਮਨੁੱਖ) ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ। ਤਨੁ = (ਉਹਨਾਂ ਦੇਵਤਿਆਂ ਦਾ) ਸਰੀਰ। ਗਡਿਆ = ਰਲਾਇਆ। ਤਿਤੁ = ਉਸ ਉੱਤੇ।

ਜਿਤੁ ਮੁਖਿ ਨਾਮੁ ਊਚਰਹਿ ਬਿਨੁ ਨਾਵੈ ਰਸ ਖਾਹਿ

That mouth which does not chant the Naam, and without the Name eats tasty foods

ਜਿਸ ਮੂੰਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ, ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ, ਜਿਤੁ ਮੁਖਿ = ਜਿਸ ਮੂੰਹ ਨਾਲ। ਰਸ ਖਾਹਿ = ਸੁਆਦਲੇ ਪਦਾਰਥ ਖਾਂਦੇ ਹਨ।

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥

- O Nanak, know this: such a mouth is to be spat upon. ||1||

ਹੇ ਨਾਨਕ! ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਭੀ) ਫਿਟਕਾਰਾਂ ਪੈਂਦੀਆਂ ਹਨ ॥੧॥ ਏਵੈ = ਏਸੇ ਤਰ੍ਹਾਂ (ਜਿਵੇਂ ਉਪਰ-ਲਿਖੇ ਪਵਿੱਤਰ ਪਦਾਰਥਾਂ ਉੱਤੇ ਥੁੱਕਾਂ ਪੈਂਦੀਆਂ ਹਨ)।੧। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।)॥੧॥