ਪਉੜੀ

Pauree:

ਪਉੜੀ।

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ

Praise the Great True Guru; within Him is the greatest greatness.

ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿਚ ਵੱਡੇ ਗੁਣ ਹਨ। ਵਡਾ ਕਰਿ ਸਾਲਾਹੀਐ = ਗੁਣ ਗਾਵੀਏ ਤੇ ਆਖੀਏ ਕਿ ਗੁਰੂ ਵੱਡਾ ਹੈ। ਜਿਸੁ ਵਿਚਿ = ਇਸ ਗੁਰੂ ਵਿਚ। ਵਡੀਆ ਵਡਿਆਈਆ = ਬੜੇ ਉੱਚੇ ਗੁਣ।

ਸਹਿ ਮੇਲੇ ਤਾ ਨਦਰੀ ਆਈਆ

When the Lord causes us to meet the Guru, then we come to see them.

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਸਹਿ = ਪਤੀ ਪ੍ਰਭੂ ਨੇ, ਸ਼ਹੁ ਨੇ। ਮੇਲੇ = ਮਿਲਾਏ ਹਨ (ਗੁਰੂ ਨਾਲ ਜੋ ਮਨੁੱਖ)। ਨਦਰੀ ਆਇਆ = (ਉਹਨਾਂ ਮਨੁੱਖਾਂ ਨੂੰ ਗੁਰੂ ਦੀਆਂ ਵਡਿਆਈਆਂ) ਦਿੱਸਦੀਆਂ ਹਨ।

ਜਾ ਤਿਸੁ ਭਾਣਾ ਤਾ ਮਨਿ ਵਸਾਈਆ

When it pleases Him, they come to dwell in our minds.

ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿਚ ਭੀ ਗੁਣ ਵੱਸ ਪੈਂਦੇ ਹਨ।

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ

By His Command, when He places His hand on our foreheads, wickedness departs from within.

ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ ਹੈ। ਮਸਤਕਿ = (ਜੀਵ ਦੇ) ਮੱਥੇ ਉਤੇ। ਵਿਚਹੁ = ਜੀਵ ਦੇ ਮਨ ਵਿਚੋਂ।

ਸਹਿ ਤੁਠੈ ਨਉ ਨਿਧਿ ਪਾਈਆ ॥੧੮॥

When the Lord is thoroughly pleased, the nine treasures are obtained. ||18||

ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ ॥੧੮॥ ਸਹਿ ਤੁਠੈ = ਜੇ ਸ਼ਹੁ (ਪਤੀ ਪ੍ਰਭੂ) ਤ੍ਰੁੱਠ ਪਏ। ਨਉਨਿਧਿ = ਨੌ ਖ਼ਜ਼ਾਨੇ, ਭਾਵ, ਸੰਸਾਰ ਦੇ ਸਾਰੇ ਪਦਾਰਥ। ਪਾਈਆ = (ਖ਼ਜ਼ਾਨੇ) ਮਿਲ ਪੈਂਦੇ ਹਨ।੧੮। ❀ 'ਨਉਨਿਧਿ (ਨੌ ਖ਼ਜ਼ਾਨੇ)' ਬਾਰੇ ਨੋਟ: ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ 'ਕੁਬੇਰ' ਦੇ ਨੌ ਖ਼ਜ਼ਾਨੇ ਮੰਨੇ ਗਏ ਹਨ, ਜੋ ਇਹ ਹਨ: महापद्मश्च पद्मश्च, शंखो मकर कच्छपौ ॥ मुकुन्दं कुन्दनीलाश्च खर्वश्चनिधयो नव ॥ ਇਹ 'ਕੁਬੇਰ' ਧਨ ਦਾ ਦੇਵਤਾ ਅਤੇ ਉੱਤਰ ਦਿਸ਼ਾ ਦਾ ਮਾਲਕ ਗਿਣਿਆ ਗਿਆ ਹੈ। ਜੱਖ ਅਤੇ ਕਿੰਨਰਾਂ ਦਾ ਰਾਜਾ ਭੀ ਇਹੀ ਹੈ। ਇਸ ਦਾ ਟਿਕਾਣਾ ਕੈਲਾਸ਼ ਪਰਬਤ ਉੱਤੇ ਹੈ। ਇਸ ਦਾ ਸਰੀਰ ਕੋਝਾ ਦੱਸਿਆ ਗਿਆ ਹੈ; ਤਿੰਨ ਲੱਤਾਂ, ਅੱਠ ਚੰਦ ਅਤੇ ਇਕ ਅੱਖ ਦੇ ਥਾਂ ਇਕ ਇਕ ਪੀਲਾ ਜਿਹਾ ਨਿਸ਼ਾਨ। ਸ਼ਬਦ 'ਕੁਬੇਰ' ਦੇ ਅੱਖਰੀ ਅਰਥ ਭੀ ਇਹੀ ਹਨ: 'ਉਹ ਜਿਸ ਦਾ ਸਰੀਰ ਕੋਝਾ ਹੈ।' कुत्सितं बेरं शरीरं यस्य ॥॥੧੮॥