ਅਗਨਤ ਸਾਹੁ ਅਪਨੀ ਦੇ ਰਾਸਿ

God the Banker gives endless capital to the mortal,

(ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ, ਅਗਨਤ ਰਾਸਿ = ਅਣਗਿਣਤ (ਪਦਾਰਥਾਂ ਦੀ) ਪੂੰਜੀ। ਦੇ = ਦੇਂਦਾ ਹੈ।

ਖਾਤ ਪੀਤ ਬਰਤੈ ਅਨਦ ਉਲਾਸਿ

who eats, drinks and expends it with pleasure and joy.

(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ। ਖਾਤ ਪੀਤ = ਖਾਂਦਾ ਪੀਂਦਾ। ਬਰਤੈ = ਵਰਤਦਾ ਹੈ। ਅਨਦ ਉਲਾਸਿ = ਚਾਉ ਖ਼ੁਸ਼ੀ ਨਾਲ।

ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ

If some of this capital is later taken back by the Banker,

(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ, ਅਮਾਨ = ਅਮਾਨਤ। ਬਹੁਰਿ = ਮੁੜ।

ਅਗਿਆਨੀ ਮਨਿ ਰੋਸੁ ਕਰੇਇ

the ignorant person shows his anger.

ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ; ਮਨਿ = ਮਨ ਵਿਚ। ਰੋਸੁ = ਰੋਸਾ, ਗੁੱਸਾ।

ਅਪਨੀ ਪਰਤੀਤਿ ਆਪ ਹੀ ਖੋਵੈ

He himself destroys his own credibility,

(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ, ਪਰਤੀਤਿ = ਇਤਬਾਰ। ਖੋਵੈ = ਗਵਾ ਲੈਂਦਾ ਹੈ।

ਬਹੁਰਿ ਉਸ ਕਾ ਬਿਸ੍ਵਾਸੁ ਹੋਵੈ

and he shall not again be trusted.

ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ। ਬਿਸ੍ਵਾਸੁ = ਵਿਸਾਹ।

ਜਿਸ ਕੀ ਬਸਤੁ ਤਿਸੁ ਆਗੈ ਰਾਖੈ

When one offers to the Lord, that which belongs to the Lord,

(ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,

ਪ੍ਰਭ ਕੀ ਆਗਿਆ ਮਾਨੈ ਮਾਥੈ

and willingly abides by the Will of God's Order,

ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,

ਉਸ ਤੇ ਚਉਗੁਨ ਕਰੈ ਨਿਹਾਲੁ

the Lord will make him happy four times over.

ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ। ਨਿਹਾਲੁ = ਪ੍ਰਸੰਨ, ਖ਼ੁਸ਼।

ਨਾਨਕ ਸਾਹਿਬੁ ਸਦਾ ਦਇਆਲੁ ॥੨॥

O Nanak, our Lord and Master is merciful forever. ||2||

ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ॥੨॥