ਅਸਟਪਦੀ

Ashtapadee:

ਅਸ਼ਟਪਦੀ।

ਦਸ ਬਸਤੂ ਲੇ ਪਾਛੈ ਪਾਵੈ

He obtains ten things, and puts them behind him;

(ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, ਬਸਤੂ = ਚੀਜ਼ਾਂ। ਲੇ = ਲੈ ਕੇ। ਪਾਛੈ ਪਾਵੈ = ਸਾਂਭ ਲੈਂਦਾ ਹੈ।

ਏਕ ਬਸਤੁ ਕਾਰਨਿ ਬਿਖੋਟਿ ਗਵਾਵੈ

for the sake of one thing withheld, he forfeits his faith.

(ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)। ਬਿਖੋਟਿ = {Skt. ख्रोटि A cunning or shrewed woman, वि, without.} ਖੋਟ = ਹੀਨਤਾ, ਖਰਾ-ਪਨ, ਇਤਬਾਰ।

ਏਕ ਭੀ ਦੇਇ ਦਸ ਭੀ ਹਿਰਿ ਲੇਇ

But what if that one thing were not given, and the ten were taken away?

(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ, ਹਿਰਿ ਲੇਇ = ਖੋਹ ਲਏ।

ਤਉ ਮੂੜਾ ਕਹੁ ਕਹਾ ਕਰੇਇ

Then, what could the fool say or do?

ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ? ਮੂੜਾ = ਮੂਰਖ। ਕਹਾ ਕਰੇਇ = ਕੀਹ ਕਰ ਸਕਦਾ ਹੈ?

ਜਿਸੁ ਠਾਕੁਰ ਸਿਉ ਨਾਹੀ ਚਾਰਾ

Our Lord and Master cannot be moved by force.

ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਚਾਰਾ = ਜ਼ੋਰ, ਪੇਸ਼।

ਤਾ ਕਉ ਕੀਜੈ ਸਦ ਨਮਸਕਾਰਾ

Unto Him, bow forever in adoration.

ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ, ਸਦ = ਸਦਾ।

ਜਾ ਕੈ ਮਨਿ ਲਾਗਾ ਪ੍ਰਭੁ ਮੀਠਾ

That one, unto whose mind God seems sweet

(ਕਿਉਂਕਿ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ,

ਸਰਬ ਸੂਖ ਤਾਹੂ ਮਨਿ ਵੂਠਾ

all pleasures come to abide in his mind.

ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ। ਸਰਬ = ਸਾਰੇ। ਤਾਹੂ ਮਨਿ = ਉਸੇ ਦੇ ਮਨ ਵਿਚ। ਵੂਠਾ = ਆ ਵੱਸਦੇ ਹਨ।

ਜਿਸੁ ਜਨ ਅਪਨਾ ਹੁਕਮੁ ਮਨਾਇਆ

One who abides by the Lord's Will,

ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ, ਜਿਸੁ ਜਨ = ਜਿਸ ਮਨੁੱਖ ਨੂੰ।

ਸਰਬ ਥੋਕ ਨਾਨਕ ਤਿਨਿ ਪਾਇਆ ॥੧॥

O Nanak, obtains all things. ||1||

ਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ॥੧॥ ਥੋਕ = ਪਦਾਰਥ। ਤਿਨਿ = ਉਸ (ਮਨੁੱਖ) ਨੇ ॥੧॥