ਸਲੋਕੁ

Salok:

ਸਲੋਕ।

ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ

One who renounces God the Giver, and attaches himself to other affairs

(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ; ਲਾਗਹਿ = ਲੱਗਦੇ ਹਨ। ਆਨ = ਹੋਰ (skt. अन्य)। ਸੁਆਇ = ਸੁਆਦ ਵਿਚ, ਸੁਆਰਥ ਵਿਚ।

ਨਾਨਕ ਕਹੂ ਸੀਝਈ ਬਿਨੁ ਨਾਵੈ ਪਤਿ ਜਾਇ ॥੧॥

- O Nanak, he shall never succeed. Without the Name, he shall lose his honor. ||1||

(ਪਰ) ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ੍ਰਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ॥੧॥ ਕਹੂ ਨ = ਕਦੇ ਨਹੀਂ। ਸੀਝਈ = ਸਿੱਝਦਾ, ਕਾਮਯਾਬ ਹੁੰਦਾ, ਸਫਲ ਹੁੰਦਾ। ਪਤਿ = ਇੱਜ਼ਤ ॥੧॥