ਤੂ ਠਾਕੁਰੁ ਤੁਮ ਪਹਿ ਅਰਦਾਸਿ

You are our Lord and Master; to You, I offer this prayer.

(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਤੁਮ ਪਹਿ = ਤੇਰੇ ਪਾਸ।

ਜੀਉ ਪਿੰਡੁ ਸਭੁ ਤੇਰੀ ਰਾਸਿ

This body and soul are all Your property.

ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ। ਪਿੰਡੁ = ਸਰੀਰ। ਰਾਸਿ = ਬਖ਼ਸ਼ੀਸ਼, ਪੂੰਜੀ।

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ

You are our mother and father; we are Your children.

ਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ,

ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ

In Your Grace, there are so many joys!

ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ। ਘਨੇਰੇ = ਬਹੁਤ।

ਕੋਇ ਜਾਨੈ ਤੁਮਰਾ ਅੰਤੁ

No one knows Your limits.

ਕੋਈ ਤੇਰਾ ਅੰਤ ਨਹੀਂ ਪਾ ਸਕਦਾ,

ਊਚੇ ਤੇ ਊਚਾ ਭਗਵੰਤ

O Highest of the High, Most Generous God,

(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ

the whole creation is strung on Your thread.

(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ; ਸਮਗ੍ਰੀ = ਪਦਾਰਥ। ਸੂਤ੍ਰਿ = ਸੂਤ੍ਰ ਵਿਚ, ਮਰਯਾਦਾ ਵਿਚ, ਹੁਕਮ ਵਿਚ। ਧਾਰੀ = ਟਿਕੀ ਹੋਈ ਹੈ।

ਤੁਮ ਤੇ ਹੋਇ ਸੁ ਆਗਿਆਕਾਰੀ

That which has come from You is under Your Command.

ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ। ਤੁਮ ਤੇ = ਤੈਥੋਂ। ਹੋਇ = (ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ। ਆਗਿਆਕਾਰੀ = (ਤੇਰੇ) ਹੁਕਮ ਨੂੰ ਮੰਨ ਰਿਹਾ ਹੈ।

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ

You alone know Your state and extent.

ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ।

ਨਾਨਕ ਦਾਸ ਸਦਾ ਕੁਰਬਾਨੀ ॥੮॥੪॥

Nanak, Your slave, is forever a sacrifice. ||8||4||

ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥ ਕੁਰਬਾਨੀ = ਸਦਕੇ। ਮਿਤਿ = ਮਰਯਾਦਾ, ਅੰਦਾਜ਼ਾ। ਗਤਿ = ਹਾਲਤ ॥੮॥