ਸੰਗਿ ਸਹਾਈ ਸੁ ਆਵੈ ਚੀਤਿ

The Lord, our Help and Support, is always with us, but the mortal does not remember Him.

ਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ, ਚੀਤਿ = ਚਿੱਤ ਵਿਚ।

ਜੋ ਬੈਰਾਈ ਤਾ ਸਿਉ ਪ੍ਰੀਤਿ

He shows love to his enemies.

(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ। ਬੈਰਾਈ = ਵੈਰੀ।

ਬਲੂਆ ਕੇ ਗ੍ਰਿਹ ਭੀਤਰਿ ਬਸੈ

He lives in a castle of sand.

ਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ), ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ।

ਅਨਦ ਕੇਲ ਮਾਇਆ ਰੰਗਿ ਰਸੈ

He enjoys the games of pleasure and the tastes of Maya.

(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ। ਰੰਗਿ = ਰੰਗ ਵਿਚ, ਮਸਤੀ ਵਿਚ। ਕੇਲ = ਚੋਜ-ਖੇਡਾਂ।

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ

He believes them to be permanent - this is the belief of his mind.

(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ; ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ।

ਕਾਲੁ ਆਵੈ ਮੂੜੇ ਚੀਤਿ

Death does not even come to mind for the fool.

ਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ। ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ। ਕਾਲੁ = ਮੌਤ।

ਬੈਰ ਬਿਰੋਧ ਕਾਮ ਕ੍ਰੋਧ ਮੋਹ

Hate, conflict, sexual desire, anger, emotional attachment,

ਵੈਰ ਵਿਰੋਧ, ਕਾਮ, ਗੁੱਸਾ, ਮੋਹ, ਬਿਰੋਧ = ਮੁਖ਼ਾਲਫ਼ਤ।

ਝੂਠ ਬਿਕਾਰ ਮਹਾ ਲੋਭ ਧ੍ਰੋਹ

falsehood, corruption, immense greed and deceit:

ਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ- ਧ੍ਰੋਹ = ਠੱਗੀ, ਦਗ਼ਾ।

ਇਆਹੂ ਜੁਗਤਿ ਬਿਹਾਨੇ ਕਈ ਜਨਮ

So many lifetimes are wasted in these ways.

ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ। ਇਆਹੂ ਜੁਗਤਿ = ਇਸ ਤਰੀਕੇ ਨਾਲ। ਬਿਹਾਨੇ = ਗੁਜ਼ਰ ਗਏ ਹਨ।

ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥

Nanak: uplift them, and redeem them, O Lord - show Your Mercy! ||7||

ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥ ਆਪਨ ਕਰਮ = ਆਪਣੀ ਮੇਹਰ ॥੭॥