ਬਿਸਨਪਦ ਸੋਰਠਿ

VISHNUPADA SORATH

ਬਿਸਨਪਦ: ਸੋਰਠਿ:

ਕਹਾ ਲੌ ਉਪਮਾ ਇਤੀ ਕਰੌ

ਕਿਥੋਂ ਤਕ (ਮੈਂ) ਉਪਮਾ ਨੂੰ ਸਮਾਪਤ ਕਰਾਂ।

ਗ੍ਰੰਥ ਬਢਨ ਕੇ ਕਾਜ ਸੁਨਹੁ ਜੂ ਚਿਤ ਮੈ ਅਧਿਕ ਡਰੌ

To what extent should I describe it, because I fear the book will become voluminous,

ਸੁਣੋ ਜੀ! ਗ੍ਰੰਥ ਦੇ ਵਧਣ ਕਰ ਕੇ ਚਿਤ ਵਿਚ ਬਹੁਤ ਡਰਦਾ ਹਾਂ।

ਤਉ ਸੁਧਾਰਿ ਬਿਚਾਰ ਕਥਾ ਕਹਿ ਕਹਿ ਸੰਛੇਪ ਬਖਾਨੋ

Therefore I am improving thoughtfully the story and describing it in brief

ਫਿਰ ਵੀ ਸੁਧਾਰ ਕੇ ਵਿਚਾਰ ਪੂਰਵਕ ਕਥਾ ਕਹਿ ਕੇ ਸੰਖੇਪ ਵਿਚ ਹੀ ਬਖਾਨ ਕਰਦਾ ਹਾਂ।

ਜੈਸੇ ਤਵ ਪ੍ਰਤਾਪ ਕੇ ਬਲ ਤੇ ਜਥਾ ਸਕਤਿ ਅਨੁਮਾਨੋ

I hope that with the strength of your wisdom, you will assess it accordingly

ਜਿਸ ਤਰ੍ਹਾਂ ਤੇਰੇ ਪ੍ਰਤਾਪ ਦੇ ਬਲ ਨਾਲ ਯਥਾ ਸ਼ਕਤੀ ਵਰਣਨ ਕਰਦਾ ਹਾਂ।

ਜਬ ਪਾਰਸ ਇਹ ਬਿਧਿ ਰਨ ਮੰਡ੍ਰਯੋ ਨਾਨਾ ਸਸਤ੍ਰ ਚਲਾਏ

When Parasnath waged war in this way, using various types of weapons, then those who were killed were killed,

ਜਦ ਪਾਰਸ (ਨਾਥ) ਨੇ ਇਸ ਪ੍ਰਕਾਰ ਦਾ ਯੁੱਧ ਮਚਾਇਆ ਅਤੇ ਅਨੇਕ ਪਕਾਰ ਦੇ ਸ਼ਸਤ੍ਰ ਚਲਾਏ।

ਹਤੇ ਸੁ ਹਤੇ ਜੀਅ ਲੈ ਭਾਜੇ ਚਹੁੰ ਦਿਸ ਗਏ ਪਰਾਏ

But some of them saved their lives running away in al the four directions

(ਜੋ) ਮਾਰੇ ਗਏ, ਸੋ ਮਾਰੇ ਗਏ, (ਬਾਕੀ) ਜਿੰਦ ਬਚਾ ਕੇ ਭਜ ਗਏ ਅਤੇ ਚੌਹਾਂ ਪਾਸਿਆਂ ਵਲ ਖਿਸਕ ਗਏ।

ਜੇ ਹਠ ਤਿਆਗਿ ਆਨਿ ਪਗ ਲਾਗੇ ਤੇ ਸਬ ਲਏ ਬਚਾਈ

Those who abandoned their persistence and clung to the feet of the king, they were saved

ਜੋ (ਸੂਰਮੇ) ਹਠ ਨੂੰ ਤਿਆਗ ਕੇ (ਪਾਰਸ ਨਾਥ ਦੇ) ਪੈਰੀਂ ਆ ਪਏ, ਉਹ ਸਾਰੇ ਬਚਾ ਲਏ ਗਏ।

ਭੂਖਨ ਬਸਨ ਬਹੁਤੁ ਬਿਧਿ ਦੀਨੇ ਦੈ ਦੈ ਬਹੁਤ ਬਡਾਈ ॥੧੧੪॥

They were given ornaments, garments etc., and were greatly appreciated in many ways.40.114.

ਗਹਿਣੇ, ਬਸਤ੍ਰ ਆਦਿ ਬਹੁਤ ਤਰ੍ਹਾਂ ਨਾਲ ਦਿੱਤੇ ਅਤੇ ਸਨਮਾਨ ਸਹਿਤ ਵਿਦਾ ਕਰ ਦਿੱਤਾ ॥੧੧੪॥