ਬਿਸਨਪਦ ਅਡਾਨ

VISHNUPADA ADAAN

ਬਿਸਨਪਦ: ਅਡਾਨ:

ਚੁਪਰੇ ਚਾਰੁ ਚਿਕਨੇ ਕੇਸ

ਚੋਪੜੇ ਹੋਏ ਕੇਸ ਸੁੰਦਰ ਅਤੇ ਚਿਕਨੇ ਹਨ।

ਆਨਿ ਆਨਿ ਫਿਰੀ ਚਹੂੰ ਦਿਸਿ ਨਾਰਿ ਨਾਗਰਿ ਭੇਸ

The heavenly damsels gathered together in the battlefield from all the four directions after dressing their hair

ਸੁੰਦਰ ਇਸਤਰੀਆਂ ਦੇ ਰੂਪ ਵਿਚ (ਅਪੱਛਰਾਵਾਂ) ਆ ਆ ਕੇ ਚੌਹਾਂ ਪਾਸੇ ਫਿਰ ਰਹੀਆਂ ਹਨ।

ਚਿਬਕ ਚਾਰੁ ਸੁ ਧਾਰ ਬੇਸਰ ਡਾਰਿ ਕਾਜਰ ਨੈਨ

They had pretty cheeks, there was antimony in their eyes and rings in their noses

ਉਨ੍ਹਾਂ ਦੀਆਂ ਸੁੰਦਰ ਠੋਡੀਆਂ ਹਨ, ਨਕ ਵਿਚ ਨਥਾਂ ਪਾਈਆਂ ਹੋਈਆਂ ਹਨ ਅਤੇ ਅੱਖਾਂ ਵਿਚ ਸੁਰਮਾ ਪਾਇਆ ਹੋਇਆ ਹੈ।

ਜੀਵ ਜੰਤਨ ਕਾ ਚਲੀ ਚਿਤ ਲੇਤ ਚੋਰ ਸੁ ਮੈਨ

They were stealing the hearts of all like the thieves,

(ਆਮ) ਜੀਵ ਜੰਤਾਂ ਦੀ ਕੀ ਚਲਣੀ ਸੀ, (ਉਹ) ਕਾਮਦੇਵ ਦਾ ਚਿਤ ਵੀ ਚੁਰਾ ਰਹੀਆਂ ਹਨ।

ਦੇਖ ਰੀ ਸੁਕੁਮਾਰ ਸੁੰਦਰ ਆਜੁ ਬਰ ਹੈ ਬੀਰ

And were conversing with one another regarding the application of saffron to the limbs,

ਉਸ ਸੁੰਦਰ ਕੁਮਾਰ ਨੂੰ ਵੇਖ ਰਹੀਆਂ ਹਨ ਕਿ ਅਜ ਇਸ ਸੂਰਮੇ ਨੂੰ ਵਰਾਂਗੀਆਂ।

ਬੀਨ ਬੀਨ ਧਰੋ ਸਬੰਗਨ ਸੁਧ ਕੇਸਰਿ ਚੀਰ

Because the handsome princess was to be wedded on that day

ਸਾਰਿਆਂ ਅੰਗਾਂ ਉਤੇ ਚੁਣ ਚੁਣ ਕੇ ਖਾਲਸ ਕੇਸਰ ਵਿਚ ਰੰਗੇ ਹੋਏ ਬਸਤ੍ਰ ਧਾਰਨ ਕੀਤੇ ਹੋਏ ਹਨ।

ਚੀਨ ਚੀਨ ਬਰਿ ਹੈ ਸੁਬਾਹ ਸੁ ਮਧ ਜੁਧ ਉਛਾਹ

ਉਸ ਯੁੱਧ ਵਿਚੋਂ ਉਤਸਾਹ ਪੂਰਵਕ ਚੁਣ ਚੁਣ ਕੇ ਯੋਧਿਆਂ ਨੂੰ ਵਰ ਰਹੀਆਂ ਹਨ।

ਤੇਗ ਤੀਰਨ ਬਾਨ ਬਰਛਨ ਜੀਤ ਕਰਿ ਹੈ ਬਯਾਹ ॥੧੧੩॥

The enthusiastic heavenly damsels were picking up those warriors in the war-arena who were being conquered with swords, arrows, bows, lances etc. and were marrying those fine fighters.39.113.

ਤਲਵਾਰਾਂ, ਤੀਰਾਂ ਅਤੇ ਬਰਛੀਆਂ ਨਾਲ ਜਿਤਣ ਵਾਲਿਆਂ ਨਾਲ ਵਿਆਹ ਕਰ ਰਹੀਆਂ ਹਨ ॥੧੧੩॥