ਬਿਸਨਪਦ ਸਾਰੰਗ

VISHNUPADA SARANG

ਬਿਸਨਪਦ: ਸਾਰੰਗ:

ਇਹ ਬਿਧਿ ਬਹੁਤੁ ਸੰਨਿਆਸੀ ਮਾਰੇ

In this way, many Snnyasis were killed

ਇਸ ਤਰ੍ਹਾਂ ਬਹੁਤ ਸੰਨਿਆਸੀ ਮਾਰ ਦਿੱਤੇ ਗਏ ਹਨ।

ਕੇਤਿਕ ਬਾਧਿ ਬਾਰਿ ਮੋ ਬੋਰੇ ਕਿਤੇ ਅਗਨਿ ਮੋ ਸਾਰੇ

Many were tied and got drowned and many were burnt in fire

ਕਿਤਨਿਆਂ ਨੂੰ ਬੰਨ੍ਹ ਕੇ ਪਾਣੀ ਵਿਚ ਡਬੋਇਆ ਹੈ ਅਤੇ ਕਿਤਨਿਆਂ ਨੂੰ ਅੱਗ ਵਿਚ ਸਾੜਿਆ ਹੈ।

ਕੇਤਨ ਏਕ ਹਾਥ ਕਟਿ ਡਾਰੇ ਕੇਤਿਨ ਕੇ ਦ੍ਵੈ ਹਾਥ

There were many whose one hand was cut and there were many others whose two hand were cut

ਕਿਤਨਿਆਂ ਦਾ ਇਕ ਹੱਥ ਕਟ ਸੁਟਿਆ ਹੈ ਅਤੇ ਕਿਤਨਿਆਂ ਦੇ ਦੋ ਹੱਥ ਕਟ ਦਿੱਤੇ ਹਨ।

ਤਿਲ ਤਿਲ ਪਾਇ ਰਥੀ ਕਟਿ ਡਾਰੇ ਕਟੇ ਕਿਤਨ ਕੇ ਮਾਥ

Many charioteers were torn into pieces and the heads of many were chopped

ਪੈਦਲ ਅਤੇ ਰਥਾਂ ਵਾਲਿਆਂ ਨੂੰ ਤਿਲ ਤਿਲ ਜਿੰਨਾਂ ਕਟ ਸੁਟਿਆ ਹੈ ਅਤੇ ਕਿਤਨਿਆਂ ਦੇ ਸਿਰ ('ਮਾਥ') ਕਟ ਦਿੱਤੇ ਹਨ।

ਛਤ੍ਰ ਚਮ੍ਰ ਰਥ ਬਾਜ ਕਿਤਨੇ ਕੇ ਕਾਟਿ ਕਾਟਿ ਰਣਿ ਡਾਰੇ

The canopies, fly-whisks, chariots, horses etc. of many were chopped in the battlefield

ਕਿਤਨਿਆਂ ਦੇ ਛਤ੍ਰ, ਚੌਰ, ਰਥ, ਘੋੜੇ ਕਟ ਕਟ ਕੇ ਯੁੱਧ-ਭੂਮੀ ਵਿਚ ਸੁਟ ਦਿੱਤੇ ਹਨ।

ਕੇਤਨ ਮੁਕਟ ਲਕੁਟ ਲੈ ਤੋਰੇ ਕੇਤਨ ਜੂਟ ਉਪਾਰੇ

The crowns of many were broken with staff and the knots of the matted locks of many were uprooted

ਕਿਤਨਿਆਂ ਦੇ ਮੁਕਟ ਡਾਂਗਾਂ ਨਾਲ ਭੰਨ੍ਹ ਸੁਟੇ ਹਨ ਅਤੇ ਕਿਤਨਿਆਂ ਦੇ ਜੂੜੇ ਪੁਟ ਸੁਟੇ ਹਨ।

ਭਕਿ ਭਕਿ ਗਿਰੇ ਭਿੰਭਰ ਬਸੁਧਾ ਪਰ ਘਾਇ ਅੰਗ ਭਿਭਰਾਰੇ

Many were wounded and fell on the earth and from their limbs,

ਭੈ ਨਾਲ ਭਰੇ ਹੋਇਆਂ ਦੇ ਧਰਤੀ ਉਤੇ ਡਿਗਣ ਤੇ ਜ਼ਖ਼ਮਾਂ ਵਿਚੋਂ ਭਕ ਭਕ ਲਹੂ ਵਗ ਰਿਹਾ ਹੈ।

ਜਾਨੁਕ ਅੰਤ ਬਸੰਤ ਸਮੈ ਮਿਲਿ ਚਾਚਰ ਖੇਲ ਸਿਧਾਰੇ ॥੧੧੨॥

The blood oozed out as if all were playing Holi in spring season.38.112.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਤ ਵੇਲੇ ਸਾਰੇ ਮਿਲ ਕੇ ਬਸੰਤ ਰੁਤ ਵਿਚ ਹੋਲੀ ਖੇਡਣ ਚਲੇ ਹੋਣ ॥੧੧੨॥