ਸਲੋਕ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
Hanging low, low and thick in the sky, the clouds are changing color.
(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ); ਊਂਨਵਿ = ਨਿਊਂ ਕੇ। ਅਵਰਿ = ਹੋਰ ਹੋਰ, ਕਈ ਤਰ੍ਹਾਂ ਦੇ। ਵੰਨ = ਰੰਗ। ਤਿਸੁ ਸਾਹ
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥
How do I know whether my love for my Husband Lord shall endure?
ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ। ਸਿਉ = ਉਸ ਸ਼ਾਹ ਨਾਲ (ਜੋ ਨਿਉਂ ਨਿਉਂ ਕੇ ਆਇਆ ਹੈ)। ਕੇਵ = ਕਿਵੇਂ? ਰੰਗੁ = ਪਿਆਰ।
ਰੰਗੁ ਰਹਿਆ ਤਿਨੑ ਕਾਮਣੀ ਜਿਨੑ ਮਨਿ ਭਉ ਭਾਉ ਹੋਇ ॥
The love of those soul-brides endures, if their minds are filled with the Love and the Fear of God.
(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ। ਭਾਉ = ਪ੍ਰੇਮ।
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥
O Nanak, she who has no Love and Fear of God - her body shall never find peace. ||1||
ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥ ਭਾਇ ਬਾਹਰੀ = ਪ੍ਰੇਮ ਤੋਂ ਸਖਣੀਆਂ। ਭਉ = ਡਰ, ਅਦਬ ॥੧॥