ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥
Hanging low, low and thick in the sky, the clouds come, and pure water rains down.
(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ; ਨਿਪੰਗੁ = (ਨਿ-ਪੰਗੁ; ਪੰਗੁ = ਪੰਕ, ਚਿੱਕੜ) ਚਿੱਕੜ-ਰਹਿਤ, ਸਾਫ਼।
ਨਾਨਕ ਦੁਖੁ ਲਾਗਾ ਤਿਨੑ ਕਾਮਣੀ ਜਿਨੑ ਕੰਤੈ ਸਿਉ ਮਨਿ ਭੰਗੁ ॥੨॥
O Nanak, that soul-bride suffers in pain, whose mind is torn away from her Husband Lord. ||2||
ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥ ਭੰਗੁ = ਤੋਟ, ਵਿਛੋੜਾ। ਮਨਿ = ਮਨ ਵਿਚ ॥੨॥