ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥
My friendship is with the One Lord alone; I am in love with the One Lord alone.
ਮੇਰੀ ਇਕ ਪ੍ਰਭੂ ਨਾਲ ਹੀ ਮਿਤ੍ਰਤਾ ਹੈ, ਸਿਰਫ਼ ਪ੍ਰਭੂ ਨਾਲ ਹੀ ਮੇਰਾ ਪਿਆਰ ਹੈ। ਰੰਗੁ = ਪਿਆਰ।
ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥
The Lord is my only friend; my companionship is with the One Lord alone.
ਕੇਵਲ ਪ੍ਰਭੂ ਹੀ ਮੇਰਾ ਸੱਚਾ ਮਿਤ੍ਰ ਹੈ ਇਕ ਪ੍ਰਭੂ ਨਾਲ ਹੀ ਮੇਰਾ ਸੱਚਾ ਸਾਥ ਹੈ, ਸੰਗੁ = ਸਾਥ।
ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥
My conversation is with the One Lord alone; He never frowns, or turns His face away.
ਤੇ ਕੇਵਲ ਪ੍ਰਭੂ ਨਾਲ ਹੀ ਮੇਰਾ ਮੇਲ-ਜੋਲ ਹੈ, (ਕਿਉਂਕਿ) ਉਹ ਪ੍ਰਭੂ ਕਦੇ ਮੂੰਹ ਮੋਟਾ ਨਹੀਂ ਕਰਦਾ, ਕਦੇ ਮੱਥੇ ਵੱਟ ਨਹੀਂ ਪਾਂਦਾ। ਮੈ = ਮੇਰਾ। ਗੋਸਟਿ = ਬਹਿਣ-ਖਲੋਣ, ਮੇਲ-ਜੋਲ। ਭੰਗੁ = ਵੱਟ।
ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥
He alone knows the state of my soul; He never ignores my love.
ਮੇਰੇ ਦਿਲ ਦੀ ਵੇਦਨ ਜਾਣਦਾ ਹੈ, ਉਹ ਕਦੇ ਮੇਰੇ ਪਿਆਰ ਨੂੰ ਧੱਕਾ ਨਹੀਂ ਲਾਂਦਾ। ਬਿਰਥਾ = ਪੀੜਾ।
ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥
He is my only counselor, all-powerful to destroy and create.
(ਸਭ ਜੀਵਾਂ ਨੂੰ) ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਇਕ ਪਰਮਾਤਮਾ ਹੀ ਮੇਰਾ ਸਲਾਹਕਾਰ ਹੈ। ਮਸਲਤੀ = ਸਲਾਹਕਾਰ।
ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥
The Lord is my only Giver. He places His hand upon the heads of the generous in the world.
ਜਗਤ ਦੇ ਸਭ ਦਾਨੀਆਂ ਦੇ ਸਿਰ ਉਤੇ ਜਿਸ ਪ੍ਰਭੂ ਦਾ ਹੱਥ ਹੈ ਕੇਵਲ ਉਹੀ ਮੈਨੂੰ ਦਾਤਾਂ ਦੇਣ ਵਾਲਾ ਹੈ। ਸਿਰਿ = ਸਿਰ ਉਤੇ।
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥
I take the Support of the One Lord alone; He is all-powerful, over the heads of all.
ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ।
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥
The Saint, the True Guru, has united me with the Lord. He placed His hand on my forehead.
ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ। ਸਤਿਗੁਰਿ = ਗੁਰੂ ਨੇ। ਸੰਤੁ = ਸ਼ਾਂਤੀ ਦਾ ਸੋਮਾ ਪਰਮਾਤਮਾ। ਮਸਤਕਿ = ਮੱਥੇ ਉਤੇ।
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥
The Guru led me to meet the greatest Lord and Master; He saved the whole world.
ਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ। ਜਿਨਿ = ਜਿਸ (ਹਰੀ) ਨੇ।
ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥
The desires of the mind are fulfilled; I have attained my pre-destined Union with God.
ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ) ਧੁਰਿ = ਧੁਰਿ ਤੋਂ।
ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥
Nanak has obtained the True Name; He enjoys the enjoyments forever. ||1||
ਤੇ ਹੇ ਨਾਨਕ! ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ॥੧॥