ਪਉੜੀ

Pauree:

ਪਉੜੀ।

ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ

How rare are those who are blessed to praise the Lord, in devotional worship.

ਸਿਫ਼ਤ-ਸਾਲਾਹ ਅਤੇ ਭਗਤੀ (ਦੀ ਦਾਤਿ) ਉਸ (ਪ੍ਰਭੂ) ਨੇ ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਦਿੱਤੀ ਹੈ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ ਹੈ।

ਸਉਪੇ ਜਿਸੁ ਭੰਡਾਰ ਫਿਰਿ ਪੁਛ ਲੀਤੀਅਨੁ

Those who are blessed with the Lord's treasures are not called to give their account again.

ਜਿਸ (ਮਨੁੱਖ) ਨੂੰ ਉਸ ਨੇ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਸੌਂਪੇ ਹਨ; ਉਸ ਪਾਸੋਂ ਫਿਰ ਕੀਤੇ ਕਰਮਾਂ ਦਾ ਲੇਖਾ ਨਹੀਂ ਲਿਆ, ਭੰਡਾਰ = ਸਿਫ਼ਤ-ਸਾਲਾਹ ਦੇ ਖ਼ਜ਼ਾਨੇ। ਪੁਛ = ਕੀਤੇ ਕਰਮਾਂ ਦਾ ਲੇਖਾ। ਲੀਤੀਅਨੁ = ਉਸ (ਪ੍ਰਭੂ) ਨੇ ਲਈ।

ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ

Those who are imbued with His Love are absorbed in ecstasy.

ਕਿਉਂਕਿ ਜਿਸ ਜਿਸ ਮਨੁੱਖ ਨੂੰ (ਸਿਫ਼ਤ-ਸਾਲਾਹ ਦਾ) ਇਸ਼ਕ-ਪਿਆਰ ਲੱਗ ਗਿਆ, ਉਹ ਉਸੇ ਰੰਗ ਵਿਚ (ਸਦਾ ਲਈ) ਰੰਗੇ ਗਏ। ਰੰਗਿ = (ਪਿਆਰ ਦੇ) ਰੰਗ ਵਿਚ।

ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ

They take the Support of the One Name; the One Name is their only food.

ਪ੍ਰਭੂ ਦੀ ਯਾਦ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਇਹੀ ਇਕ ਨਾਮ ਉਹਨਾਂ ਦੀ (ਆਤਮਕ) ਖ਼ੁਰਾਕ ਹੋ ਜਾਂਦਾ ਹੈ। ਅਧਾਰੁ = ਆਸਰਾ। ਭਤਿਆ = ਭੱਤਾ, ਖ਼ੁਰਾਕ (ਆਤਮਕ)।

ਓਨਾ ਪਿਛੈ ਜਗੁ ਭੁੰਚੈ ਭੋਗਈ

For their sake, the world eats and enjoys.

ਅਜੇਹੇ ਬੰਦਿਆਂ ਦੇ ਪੂਰਨਿਆਂ ਤੇ ਤੁਰ ਕੇ (ਸਾਰਾ) ਜਗਤ (ਸਿਫ਼ਤ-ਸਾਲਾਹ ਦੀ) ਖ਼ੁਰਾਕ ਖਾਂਦਾ ਮਾਣਦਾ ਹੈ। ਭੁੰਚੈ = (ਸਿਫ਼ਤ-ਸਾਲਾਹ ਦੀ ਖ਼ੁਰਾਕ) ਖਾਂਦਾ ਹੈ।

ਓਨਾ ਪਿਆਰਾ ਰਬੁ ਓਨਾਹਾ ਜੋਗਈ

Their Beloved Lord belongs to them alone.

ਉਹਨਾਂ ਨੂੰ ਰੱਬ (ਇਤਨਾ) ਪਿਆਰਾ ਲੱਗਦਾ ਹੈ ਕਿ ਰੱਬ ਉਹਨਾਂ ਦੇ ਪਿਆਰ ਦੇ ਵੱਸ ਵਿਚ ਹੋ ਜਾਂਦਾ ਹੈ। ਓਨਾਹਾ ਜੋਗਈ = ਉਹਨਾਂ (ਸਿਫ਼ਤ-ਸਾਲਾਹ ਕਰਨ ਵਾਲਿਆਂ) ਦੇ ਵੱਸ ਵਿਚ ਹੋ ਜਾਂਦਾ ਹੈ।

ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ

The Guru comes and meets them; they alone know God.

ਪਰ ਪ੍ਰਭੂ ਨਾਲ (ਸਿਰਫ਼) ਉਸ ਮਨੁੱਖ ਨੇ ਜਾਣ-ਪਛਾਣ ਪਾਈ ਹੈ ਜਿਸ ਨੂੰ ਗੁਰੂ ਆ ਕੇ ਮਿਲ ਪਿਆ ਹੈ। ਆਇ = ਆ ਕੇ। ਤਿਨਿ = ਉਸ (ਮਨੁੱਖ) ਨੇ।

ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥੪॥

I am a sacrifice to those who are pleasing to their Lord and Master. ||4||

ਮੈਂ ਸਦਕੇ ਹਾਂ ਉਹਨਾਂ (ਸੁਭਾਗ) ਬੰਦਿਆਂ ਤੋਂ ਜੋ ਖਸਮ-ਪ੍ਰਭੂ ਨੂੰ ਚੰਗੇ ਲੱਗ ਗਏ ਹਨ ॥੪॥ ਖਸਮੈ = ਖਸਮ-ਪ੍ਰਭੂ ਨੂੰ ॥੪॥