ਚੌਪਈ ॥

CHAUPAI

ਚੌਪਈ:

ਕੰਨਿਧਨੀ ਸਬਦਾਦਿ ਭਣਿਜੇ ॥

ਪਹਿਲਾਂ 'ਕੰਨਿਧਨੀ' (ਜਲ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਕਹਿ ਨਾਇਕ ਪਦ ਦਿਜੇ ॥

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਅੰਤਿ ਉਚਾਰੋ ॥

(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੯੪॥

Utter firstly “Kanidhani” and after “Jaa-char-nayak-shatu” and comprehend all the names of Tupak.794.

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੯੪॥

ਅੰਬੁਜਨੀ ਸਬਦਾਦਿ ਬਖਾਨੋ ॥

ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਠਾਨੋ ॥

(ਅੰਤ ਉਤੇ) 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਨਾਮ ਤੁਫੰਗ ਚੀਨ ਚਿਤਿ ਲਿਜੈ ॥੭੯੫॥

Utter firstly the word “Ambujanani”, then add “Jaa-char-nayak-shatru” and in this way comprehend the names of Tupak.795.

(ਇਸ ਨੂੰ) ਤੁਫੰਗ ਦੇ ਨਾਮ ਵਜੋਂ ਮਨ ਵਿਚ ਸਮਝ ਲਵੋ ॥੭੯੫॥

ਜਲਨੀ ਆਦਿ ਬਖਾਨਨ ਕੀਜੈ ॥

ਪਹਿਲਾਂ 'ਜਲਨੀ' (ਧਰਤੀ) ਸ਼ਬਦ ਕਹੋ।

ਜਾ ਚਰ ਪਤਿ ਪਾਛੈ ਪਦ ਦੀਜੈ ॥

ਉਸ ਪਿਛੋਂ 'ਜਾ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਕੋ ਅੰਤਿ ਬਖਾਨੋ ॥

(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਸਕਲ ਪਛਾਨੋ ॥੭੯੬॥

Utter firstly the word “Jalni”, then add “Jaa-char-pati” and then add the word “Shatru” and recognize all the names of Tupak.796.

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੬॥

ਪਾਨਿਨਿ ਆਦਿ ਉਚਾਰਨ ਕੀਜੈ ॥

ਪਹਿਲਾਂ 'ਪਾਨਿਨਿ' (ਪਾਣੀਆਂ ਵਾਲੀ ਧਰਤੀ) ਸ਼ਬਦ ਕਹੋ।

ਜਾ ਚਰ ਪਤਿ ਸਬਦਾਤਿ ਭਣੀਜੈ ॥

(ਫਿਰ) ਅੰਤ ਤੇ 'ਜਾ ਚਰ ਪਤਿ' ਸ਼ਬਦ ਉਚਾਰੋ।

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਨਾਮ ਤੁਪਕ ਕੇ ਸਕਲ ਬਿਚਾਰੋ ॥੭੯੭॥

Utter the word “Paanini”, then speak the words “Jaa-char-shatru” and tin this way comprehend all the names of Tupak.797.

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੭॥

ਅੰਬੁਜਨੀ ਸਬਦਾਦਿ ਭਣਿਜੈ ॥

ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।

ਜਾ ਚਰ ਪਤਿ ਸਬਦਾਤਿ ਕਹਿਜੈ ॥

ਉਸ ਦੇ ਅੰਤ ਉਤੇ 'ਜਾ ਚਰ ਪਤਿ' ਸ਼ਬਦ ਕਹੋ।

ਸਤ੍ਰੁ ਸਬਦ ਬਹੁਰੋ ਤੁਮ ਠਾਨੋ ॥

ਫਿਰ ਤੁਸੀਂ 'ਸਤ੍ਰੁ' ਸ਼ਬਦ ਜੋੜ ਦਿਓ।

ਨਾਮ ਤੁਪਕ ਕੇ ਸਭ ਪਹਿਚਾਨੋ ॥੭੯੮॥

Utter firstly the word “Ambujani” and then “Jaa-char-pati-shatru” and comprehend the names of Tupak.798.

(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੭੯੮॥