ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥
Kabeer, the Creator does whatever He pleases.
(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ; ਕਾਰਨੁ = ਸਬਬ, ਵਸੀਲਾ, 'ਰਾਮ ਨੂੰ ਚੇਤਣ' ਦਾ ਸਬਬ। ਸੋ ਭਇਓ = ਉਹੀ (ਸਬਬ) ਬਣਦਾ ਹੈ।
ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥
There is none other than Him; He alone is the Creator of all. ||133||
(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥ ਏਕੈ = ਇਕੋ ਹੀ ॥੧੩੩॥