ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥
Kabeer, the fruit trees are bearing fruit, and the mangoes are becoming ripe.
ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ; ਫਲ ਫਲਨਿ ਲਾਗੇ = ਅੰਬਾਂ ਨੂੰ ਫਲ ਲੱਗਣ ਲੱਗ ਪੈਂਦੇ ਹਨ, ਅੰਬਾਂ ਨੂੰ ਫਲ ਪੈਣ ਲੱਗ ਪੈਂਦਾ ਹੈ।
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥
They will reach the owner, only if the crows do not eat them first. ||134||
ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥ ਖਸਮ ਕਉ = ਬਾਗ਼ ਦੇ ਮਾਲਕ ਪਾਸ। ਜਉ = ਜੇ। ਬੀਚਿ = ਵਿਚ ਹੀ, ਵਿਚਕਾਹੇ ਹੀ, ਪੱਕਣ ਤੋਂ ਪਹਿਲਾਂ ਹੀ। ਕਾਂਬ = ਕਾਂਬਾ, ਹਨੇਰੀ ਆਦਿ ਦੇ ਕਾਰਨ ਟਹਿਣੀ ਨਾਲੋਂ ਫਲ ਦਾ ਹਿੱਲ ਜਾਣਾ ॥੧੩੪॥