ਰਾਗੁ ਦੇਵਗੰਧਾਰੀ ਮਹਲਾ ਘਰੁ

Raag Dayv-Gandhaaree, Fifth Mehl, Fifth House:

ਰਾਗ ਦੇਵਗੰਧਾਰੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ

I have seen the Lord to be on high; the Fascinating Lord is the highest of all.

ਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ। ਰੀ = ਹੇ ਸਖੀ! ਪੇਖਿਓ = ਵੇਖਿਆ। ਤੇ = ਤੋਂ।

ਆਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ

No one else is equal to Him - I have made the most extensive search on this. ||1||Pause||

ਮੈਂ ਬਹੁਤ ਭਾਲ ਕਰ ਕੇ ਥੱਕ ਗਿਆ ਹਾਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥ ਆਨ = {अन्य} ਕੋਈ ਹੋਰ। ਸਮਸਰਿ = ਬਰਾਬਰ। ਮੂਚਾ = ਬਹੁਤ। ਢੂਢਿ ਰਹੇ = ਢੂੰਢ ਕੇ ਰਹਿ ਗਿਆ ਹਾਂ ॥੧॥ ਰਹਾਉ ॥

ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ

Utterly infinite, exceedingly great, deep and unfathomable - He is lofty, beyond reach.

ਉਹ ਪਰਮਾਤਮਾ ਬਹੁਤ ਬੇਅੰਤ ਹੈ, ਉਹ ਬਹੁਤ ਹੀ ਗੰਭੀਰ ਹੈ ਉਸ ਦੀ ਡੂੰਘਾਈ ਨਹੀਂ ਲੱਭ ਸਕਦੀ, ਉਹ ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ। ਗਾਹਰੋ = ਗਹਿਰਾ, ਡੂੰਘਾ। ਅਗਹੂਚਾ = ਅਗਹ = ਊਚਾ, ਇਤਨਾ ਉੱਚਾ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ।

ਤੋਲਿ ਤੁਲੀਐ ਮੋਲਿ ਮੁਲੀਐ ਕਤ ਪਾਈਐ ਮਨ ਰੂਚਾ ॥੧॥

His weight cannot be weighed, His value cannot be estimated. How can the Enticer of the mind be obtained? ||1||

ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ॥੧॥ ਤੋਲਿ = ਕਿਸੇ ਤੋਲ ਨਾਲ। ਮੋਲਿ = ਕਿਸੇ ਕੀਮਤ ਨਾਲ। ਮੁਲੀਐ = ਖ਼ਰੀਦਿਆ ਜਾ ਸਕਦਾ। ਕਤ = ਕਿੱਥੇ? ਮਨ ਰੂਚਾ = ਮਨ ਨੂੰ ਪਿਆਰਾ ਲੱਗਣ ਵਾਲਾ ॥੧॥

ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ

Millions search for Him, on various paths, but without the Guru, none find Him.

ਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ (ਕੁਝ ਨਹੀਂ ਬਣ ਸਕਦਾ), ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ। ਖੋਜ = ਭਾਲ। ਅਨਿਕਤ = ਅਨੇਕਾਂ। ਪੰਥਾ = ਰਸਤੇ।

ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥

Says Nanak, the Lord Master has become Merciful. Meeting the Holy Saint, I drink in the sublime essence. ||2||1||32||

ਨਾਨਕ ਆਖਦਾ ਹੈ- ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ ॥੨॥੧॥੩੨॥ ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਭੂੰਚਾ = ਭੋਗਿਆ, ਮਾਣਿਆ ॥੨॥੧॥੩੨॥